ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੇਵਾ ਭਾਰਤੀ ਫਾਜ਼ਿਲਕਾ ਇਕਾਈ ਵੱਲੋਂ ਅੱਜ ਉਪਮੰਡਲ ਦੇ ਪਿੰਡ ਸੈਨੀਆਂ ਵਿਚ ਸ੍ਰੀ ਗੁਰੂ ਗ੍ਰੰਥ
ਸਾਹਿਬ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਸਿਲਾਈ ਕੇਂਦਰ ਖੋਲਿਆ ਗਿਆ।ਜਿਸ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਅਤੇ ਸ਼੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਦੇ ਅਹੁੱਦੇਦਾਰ ਮੰਗਲ ਸਿੰਘ ਅਤੇ ਡਾ. ਗੁਰਮੇਲ ਸਿੰਘ ਵੱਲੋਂ ਕੀਤੀ ਗਈ।
ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸੇਵਾ ਭਾਰਤੀ ਦੇ ਸੂਬਾਈ ਮੀਤ ਪ੍ਰਧਾਨ ਕ੍ਰਿਸ਼ਨ ਅਰੋੜਾ ਨੇ ਸੇਵਾ ਭਾਰਤੀ ਦੇ ਸੇਵਾ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਸਿਲਾਈ ਕੇਂਦਰ ਸਥਾਪਤ ਕਰਨ ਦੇ ਮੰਤਵ ਤੇ ਚਾਨਣਾ ਪਾਇਆ।ਸਿਲਾਈ ਕੇਂਦਰ ਦੀ ਦੀਦੀ ਮਨਜੀਤ ਕੌਰ ਨੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਸਹਾਇਤਾ ਨਾਲ ਕੇਂਦਰ ਦੀ ਸਾਰੀ ਕਾਰਵਾਈ ਪੁਰੀ ਕਰਕੇ ਗੁਰੂ ਦਾ ਪ੍ਰਸਾਦ ਵੰਡਿਆ।ਪਿੰਡ ਦੇ ਸਰਪੰਚ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਸਿਲਾਈ ਕੇਂਦਰ ਦੇ ਲਈ ਹਰ ਸੰਭਵ ਸਹਾਇਤਾ ਦੇਣ ਦੀ ਗੱਲ ਕਹੀ।ਪ੍ਰੋਗਰਾਮ ਵਿਚ ਸੁਰੈਣ ਲਾਲ ਕਟਾਰੀਆ, ਗਿਰਧਾਰੀ ਲਾਲ, ਰਤਨ ਲਾਲ ਗਰੋਵਰ, ਵਰਿੰਦਰ ਬਤਰਾ, ਕੇਵਲ ਕਿ੍ਰਸ਼ਨ ਸੇਠੀ, ਅਸ਼ੋਕ ਕਟਾਰੀਆ, ਅਮਿਤ ਦਹੂਜਾ, ਮਹਿੰਦਰ ਤਿ੍ਰਪਾਠੀ, ਰਾਜ ਕ੍ਰਿਸ਼ਨ ਸਚਦੇਵਾ ਅਤੇ ਜਗਦੀਸ਼ ਕਟਾਰੀਆ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media