Thursday, June 25, 2026

ਰਾਸ਼ਟਰ ਗਾਣ ਮੁਕਾਬਲੇ ਦਾ ਅਯੋਜਨ ਕੀਤਾ

PPN1609201713ਫਾਜ਼ਿਲਕਾ, 16 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਰੇਨਬੋ ਡੇ ਬੋਰਡਿੰਗ ਸਕੂਲ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਚੱਲ ਰਹੇ ਪ੍ਰੋਗਰਾਮਾ ਤਹਿਤ ਅੱਜ ਰਾਸ਼ਟਰਗਾਨ ਮੁਕਾਬਲੇ ਦਾ ਅਯੋਜਨ ਕੀਤਾ ਗਿਆ।ਪਿ੍ਰੰਸੀਪਲ ਪ੍ਰਵੀਣ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ ਬੱਚਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਪ੍ਰੋਗਰਾਮ ਇੰਚਾਰਜ਼ ਅਨੀਤਾ ਖੁਰਾਦਾ ਨੇ ਦੱਸਿਆ ਕਿ ਮੁਕਾਬਲੇ ਵਿਦਿਆਰਥੀਆਂ ਦੇ ਤਿੰਨ ਸਦਨ ਬਣਾਕੇ ਕਰਵਾਏ ਗਏ।ਇਨਾਂ ਵਿਚੋਂ ਜਮਾਤ ਤੀਸਰੀ ਦਾ ਜਤਿਨ, ਅਦਿਤਯ ਅਤੇ ਸੀਰਤ ਅਤੇ ਜਮਾਤ ਚੋਥੀ ਦੀ ਸਿਮਰਨ ਜੇਤੂ ਰਹੇ।ਪੋ੍ਰਗਰਾਮ ਵਿਚ ਵਾਇਸ ਪਿ੍ਰੰੀਪਲ ਨਰੇਸ਼ ਸ਼ਰਮਾ, ਆਸ਼ੂ, ਅਨੀਮਾ ਸ਼ਰਮਾ, ਕੋਮਲ, ਪਿ੍ਰਆ, ਜਸਪ੍ਰੀਤ ਅਤੇ ਮਮਤਾ ਨੇ ਸਹਿਯੋਗ ਕੀਤਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply