ਫਾਜ਼ਿਲਕਾ, 16 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚਿਮਨੇਵਾਲਾ ਵਿਚ ਉਜੋਨ ਪਰਤ ਦੇ ਮਹੱਤਵ ਸਬੰਧੀ ਸੈਮੀਨਾਰ ਲਗਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਪਿ੍ਰੰਸੀਪਲ ਰੇਣੂ ਬਾਲਾ ਨੇ ਉਜੋਨ ਪਰਤ ਦਾ ਮਹੱਤਵ ਅਤੇ ਇਸ ਪਰਤ ’ਚ ਹੋ ਰਹੇ ਛੇਕਾਂ ਅਤੇ ਉਜੋਨ ਪਰਤ ਨੂੰ ਨਸ਼ਟ ਹੋਣ ਦੇ ਕਾਰਨਾ ਸਬੰਧੀ ਚਾਨਣਾ ਪਾਇਆ।ਉਨਾਂ ਦੱਸਿਆ ਕਿ ਕੁਦਰਤ ਵੱਲੋਂ ਧਰਤੀ ਨੂੰ ਸੂਰਜ ਵੱਲੋਂ ਆ ਰਹੀਆਂ ਪੈਰਾਵੈਂਗੜੀ ਕਿਰਨਾਂ ਰੋਕਣ ਲਈ ਉਜੋਨ ਪਰਤ ਦੀ ਸੋਗਤਾ ਦਿੱਤੀ ਗਈ ਹੈ, ਪਰ ਮੌਜ਼ੂਦਾ ਸਮੇਂ ਦੌਰਾਨ ਕਾਰਬਨ, ਫਲੋਰੋ ਅਤੇ ਕਲੋਰੇਫਲੋਰੋ ਕਾਰਬਨ ਦੇ ਵੱਧ ਉਤਸਰਜਨ ਕਾਰਨ ਇਸ ਵਿਚ ਛੇਕ ਹੋ ਰਹੇ ਹਨ।ਜਿਸ ਕਾਰਨ ਧਰਤੀ ਤੇ ਰਹਿਣ ਵਾਲੇ ਜੀਵ, ਜੰਤੂਆਂ, ਪੋਦਿਆਂ ਅਤੇ ਇਨਸਾਨਾਂ ਲਈ ਮਾੜੇ ਪ੍ਰਭਾਵ ਪੇ ਰਹੇ ਹਨ।ਜਿਸ ਕਾਰਨ ਚਮੜੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਇਸ ਨਹੀ ਜ਼ਰੂਰੀ ਹੈ ਕਿ ਅਸੀਂ ਸਾਰੇ ਇਨਾਂ ਹਾਨੀਕਾਰਕ ਪਦਾਰਥਾਂ ਨੂੰ ਘੱਟ ਤੋਂ ਘੱਟ ਵਿਸਰਜਨ ਕਰੀਏ।ਇਸ ਲਈ ਏ.ਸੀ, ਫਰਿਜ਼, ਪ੍ਰਫਿਊਮ ਆਦਿ ਦੀ ਘੱਟ ਤੋਂ ਘੱਟ ਵਰਤੋਂ ਕਰੋ।ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਅਜਿਹੇ ਹਾਨੀਕਾਰਕ ਪਦਾਰਥਾਂ ਦੀ ਘੱਟੋ ਘੱਟ ਵਰਤੋਂ ਕਰਨ ਦਾ ਪ੍ਰਣ ਲਿਆ ਗਿਆ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media