
ਫਾਜਿਲਕਾ , 14 ਜੁਲਾਈ ( ਵਿਨੀਤ ਅਰੋੜਾ ) – ਨਾਰਦਰਨ ਰੇਲਵੇ ਪੈਸੰਜਰ ਸਮੰਤੀ ਦੀ ਅਗਵਾਈ ਵਿਚ ਸਾਂਝਾ ਮੋਰਚਾ ਵੱਲੋਂ ਰੇਲਵੇ ਦੀਆਂ ਮੰਗਾਂ ਨੂੰ ਲੈਕੇ ਕੀਤਾ ਜਾ ਰਿਹਾ ਸੰਘਰਸ਼ ਅੱਜ ਚੌਥੇ ਦਿਨ ਇੰਟਰਨੈਸ਼ਨ ਡੈਮੋਕ੍ਰੇਟਿਕ ਪਲੇਟਫਾਰਮ ਦੇ ਮੈਂਬਰ ਪ੍ਰੀਤਮ ਸਿੰਘ ਦੀ ਅਗਵਾਈ ਵਿਚ ਭੁੱਖ ਹੜਤਾਲ ਤੇ ਬੈਠੇ ਜਿੰਨ੍ਹਾ ਵਿਚ ਸੋਨਾ ਸਿੰਘ, ਜੱਗ ਸਿੰਘ, ਮੰਗਾ ਸਿੰਘ, ਰਾਕੇਸ਼ ਸਿੰਘ, ਜਸਪਾਲ ਸਿੰਘ, ਰਮੇਸ਼ ਸਿੰਘ, ਜੀਤ ਸਿੰਘ, ਸੁਰਿੰਦਰਪਾਲ ਸਿੰਘ, ਡਾ. ਰਜਿੰਦਰ ਗਗਨੇਜਾ, ਮਨਜਿੰਦਰ ਸਿੰਘ ਤੋਂ ਇਲਾਵਾ ੧੨ ਸਾਲਾ ਲੜਕਾ ਅਭਿਸ਼ੇਕ ਵੀ ਇਸ ਭੁੱਖ ਹੜਤਾਲ ਵਿਚ ਸ਼ਾਮਲ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਸ਼ਕਤੀ ਅਤੇ ਤਿਲਕ ਰਾਜ ਵਰਮਾ ਨੇ ਦੱਸਿਆ ਕਿ ਸਾਂਝਾ ਮੋਰਚਾ ਦੀ ਭੁੱਖ ਹੜਤਾਲ ਦੀਆਂ ਮੰਗਾਂ ਵਿਚ ਡੀਐਮਯੂ ਗੱਡੀਆਂ ਵਿਚ ਡੱਬਿਆਂ ਦੀ ਸੰਖਿਆ ਵਧਾਉਣਾ, ਅਬੋਹਰ ਫਾਜ਼ਿਲਕਾ ਦੇ ਦਰਮਿਆਨ ਗੱਡੀਖਆਂ ਦੀ ਸੰਖਿਆ ਵਧਾਉਣ, ਚੰਡੀਗੜ੍ਹ ਤੋਂ ਫਿਰੋਜ਼ਪੁਰ ਤੱਕ ਐਲਾਨੀ ਗਈ ਗੱਡੀ ਨੂੰ ਫਾਜ਼ਿਲਕਾ ਤੋਂ ਸ਼ੁਰੂ ਕਰਵਾਉਣਾ ਆਦਿ ਸ਼ਾਮਲ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਸੰਘਰਸ਼ ਜਾਰੀ ਰਹੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media