Friday, May 1, 2026

ਸਾਂਝਾ ਮੋਰਚਾ ਦੀ ਭੁੱਖ ਹੜਤਾਲ ਚੌਥੇ ਦਿਨ ਵਿਚ ਦਾਖਲ

PPN140714
ਫਾਜਿਲਕਾ ,  14  ਜੁਲਾਈ ( ਵਿਨੀਤ ਅਰੋੜਾ )  –  ਨਾਰਦਰਨ ਰੇਲਵੇ ਪੈਸੰਜਰ ਸਮੰਤੀ ਦੀ ਅਗਵਾਈ ਵਿਚ ਸਾਂਝਾ ਮੋਰਚਾ ਵੱਲੋਂ ਰੇਲਵੇ ਦੀਆਂ ਮੰਗਾਂ ਨੂੰ ਲੈਕੇ ਕੀਤਾ ਜਾ ਰਿਹਾ ਸੰਘਰਸ਼ ਅੱਜ ਚੌਥੇ ਦਿਨ ਇੰਟਰਨੈਸ਼ਨ ਡੈਮੋਕ੍ਰੇਟਿਕ ਪਲੇਟਫਾਰਮ ਦੇ ਮੈਂਬਰ ਪ੍ਰੀਤਮ ਸਿੰਘ ਦੀ ਅਗਵਾਈ ਵਿਚ ਭੁੱਖ ਹੜਤਾਲ ਤੇ ਬੈਠੇ ਜਿੰਨ੍ਹਾ ਵਿਚ ਸੋਨਾ ਸਿੰਘ, ਜੱਗ ਸਿੰਘ, ਮੰਗਾ ਸਿੰਘ, ਰਾਕੇਸ਼ ਸਿੰਘ, ਜਸਪਾਲ ਸਿੰਘ, ਰਮੇਸ਼ ਸਿੰਘ, ਜੀਤ ਸਿੰਘ, ਸੁਰਿੰਦਰਪਾਲ ਸਿੰਘ, ਡਾ. ਰਜਿੰਦਰ ਗਗਨੇਜਾ, ਮਨਜਿੰਦਰ ਸਿੰਘ ਤੋਂ ਇਲਾਵਾ ੧੨ ਸਾਲਾ ਲੜਕਾ ਅਭਿਸ਼ੇਕ ਵੀ ਇਸ ਭੁੱਖ ਹੜਤਾਲ ਵਿਚ ਸ਼ਾਮਲ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਸ਼ਕਤੀ ਅਤੇ ਤਿਲਕ ਰਾਜ ਵਰਮਾ ਨੇ ਦੱਸਿਆ ਕਿ ਸਾਂਝਾ ਮੋਰਚਾ ਦੀ ਭੁੱਖ ਹੜਤਾਲ ਦੀਆਂ ਮੰਗਾਂ ਵਿਚ ਡੀਐਮਯੂ ਗੱਡੀਆਂ ਵਿਚ ਡੱਬਿਆਂ ਦੀ ਸੰਖਿਆ ਵਧਾਉਣਾ, ਅਬੋਹਰ ਫਾਜ਼ਿਲਕਾ ਦੇ ਦਰਮਿਆਨ ਗੱਡੀਖਆਂ ਦੀ ਸੰਖਿਆ ਵਧਾਉਣ, ਚੰਡੀਗੜ੍ਹ ਤੋਂ ਫਿਰੋਜ਼ਪੁਰ ਤੱਕ ਐਲਾਨੀ ਗਈ ਗੱਡੀ ਨੂੰ ਫਾਜ਼ਿਲਕਾ ਤੋਂ ਸ਼ੁਰੂ ਕਰਵਾਉਣਾ ਆਦਿ ਸ਼ਾਮਲ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਸੰਘਰਸ਼ ਜਾਰੀ ਰਹੇਗਾ।   

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply