Wednesday, September 30, 2026

ਲੋਕ ਸਭਾ ਚੋਣ ਹਲਕਾ ਗੁਰਦਾਸਪੁਰ ਦੀ ਉਪ ਚੋਣ ਲਈ ਅਬਜਰਵਰ ਪਹੁੰਚੇ

ਪਠਾਨਕੋਟ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਆਮ ਜਨਤਾ ਅਤੇ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ ਸਕੱਤਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲੋਕ ਸਭਾ election-commission-of-india-logoਚੋਣ ਹਲਕਾ 01-ਗੁਰਦਾਸਪੁਰ ਦੀ ਉਪ ਚੋਣ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣ ਹਲਕਾ 01-ਗੁਰਦਾਸਪੁਰ ਦੇ 4 ਅਸੈਂਬਲੀ ਸੈਗਮੈਂਟਾਂ (001-ਸੁਜਾਨਪੁਰ, 002-ਭੋਆ, 003-ਪਠਾਨਕੋਟ ਅਤੇ 004-ਗੁਰਦਾਸਪੁਰ) ਲਈ ਜਨਰਲ ਅਬਜਰਵਰ ਡਾ. ਹਰੀ ਓਮ, ਆਈ.ਏ.ਐਸ (ਯੂ.ਪੀ-1997) ਇਸ ਜਿਲੇ ਵਿੱਚ ਮਿਤੀ 18 ਸਤੰਬਰ 2017 ਨੂੰ ਪਹੁੰਚ ਚੁੱਕੇ ਹਨ।ਉਨਾਂ ਦਾ ਠਹਿਰਾਓ ਐਨ.ਐਚ.ਪੀ.ਸੀ ਰੈਸਟ ਹਾਊਸ ਮਿਸ਼ਨ ਰੋਡ ਪਠਾਨਕੋਟ ਵਿਖੇ ਗਰਾਂਊਂਡ ਫਲੋਰ ਵਿੱਚ ਸਥਿਤ ਰੋਜ ਰੂਮ ਵਿੱਚ ਕੀਤਾ ਗਿਆ ਹੈ।ਇਸ ਉਪ ਚੋਣ ਸਬੰਧੀ ਕਿਸੇ ਕਿਸਮ ਦੀ ਸਿਕਾਇਤ/ ਸੁਝਾਅ ਲਈ ਅਬਜਰਵਰ ਡਾ. ਹਰੀ ਓਮ ਨੂੰ ਉਨਾਂ ਦੇ ਮੋਬਾਇਲ ਨੰਬਰ 098778-66173, ਦਫਤਰ ਦੇ ਨੰਬਰ 0186-2222046 ਅਤੇ ਈਮੇਲ’ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਨਾਂ ਨੂੰ ਬਾਅਦ ਦੁਪਿਹਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਨਿੱਜੀ ਤੌਰ ਤੇ ਵੀ ਮਿਲਿਆ ਜਾ ਸਕਦਾ ਹੈ।
ਜਨਰਲ ਅਬਜ਼ਰਵਰ ਐਨ.ਬੀ.ਐਸ ਰਾਜਪੂਤ ਆਈ.ਏ.ਐਸ ਬੀ.ਐਸ.ਐਫ ਰੈਸਟ ਹਾੳੂਸ ਗੁਰਦਾਸਪੁਰ ਦੇ ਰੂਮ ਡਾਇਮੰਡ ਵਿਖੇ ਰੁਕੇ ਹੋਏ ਹਨ।ਇਨਾਂ ਨਾਲ ਫੋਨ ਤੇ ਫੈਕਸ ਨੰਬਰ 01874-220151, ਮੋਬਾਈਲ ਨੰਬਰ 98778-86219 ’ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਨਾਂ ਕੋਲ ਵਿਧਾਨ ਸਭਾ ਹਲਕਾ 07 ਬਟਾਲਾ, 09 ਫਤਿਹਗੜ ਚੂੜੀਆਂ, 10 ਡੇਰਾ ਬਾਬਾ ਨਾਨਕ, 06 ਕਾਦੀਆਂ ਤੇ 05 ਦੀਨਾਨਗਰ ਹੈ।ਇਨਾਂ ਨੂੰ ਸਵੇਰੇ 9 ਤੋਂ 11 ਵਜੇ ਤਕ ਮਿਲਿਆ ਜਾ ਸਕਦਾ ਹੈ।
ਪੁਲਿਸ ਅਬਜ਼ਰਵਰ ਅਮਿਤ ਕੁਮਾਰ ਸਿਨਹਾ ਆਈ.ਪੀ.ਐਸ, ਬੀ.ਐਸ.ਐਫ ਰੈਸਟ ਹਾੳੂਸ ਗੁਰਦਾਸਪੁਰ ਦੇ ਐਮਰਲਡ ਸੂਟ ਵਿਖੇ ਰੁਕੇ ਹਨ।ਇਨਾਂ ਨਾਲ ਫੋਨ ਨੰਬਰ 01874-220131, ਮੋਬਾਈਲ ਨੰਬਰ 98778-81506 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਨਾਂ ਕੋਲ ਸਾਰੇ ਹਲਕੇ ਭਾਵ ਗੁਰਦਾਸਪੁਰ ਦੇ 6 ਤੇ ਪਠਾਨਕੋਟ ਜਿਲੇ ਦੇ 3 ਵਿਧਾਨ ਸਭਾ ਹਲਕੇ ਸ਼ਾਮਿਲ ਹਨ।ਇਨਾਂ ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ ਮਿਲਿਆ ਜਾ ਸਕਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply