ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਰੂਰਤਮੰਦ ਕੰਨਿਆਵਾਂ ਦੇ ਵਿਆਹ ਵਿਚ ਸਮਾਨ ਭੇਂਟ ਕਰਨ ਵਾਲੀ ਸੰਸਥਾ ਰਾਮ ਰੁਣੇਚੇ ਵਾਲਾ
ਬਾਬਾ ਭਲੀ ਕਰੇਗਾ ਵੱਲੋਂ ਰਾਜਪੂਤ ਸਭਾ ਵਿਚ ਅਯੋਜਤ ਜਾਗਰਨ ਦੌਰਾਨ ਗੁਰੂ ਨਾਨਕ ਕਲੋਨੀ ਵਾਸੀ ਇੱਕ ਜ਼ਰੂਰਤਮੰਦ ਕੰਨਿਆ ਦੇ ਵਿਆਹ ਲਈ ਜ਼ਰੂਰੀ ਸਮਾਨ ਭੇਂਟ ਕੀਤਾ ਗਿਆ।
ਜਾਣਕਾਰੀ ਦਿੰੰਦੇ ਹੋਏ ਸੰਸਥਾ ਦੇ ਪ੍ਰਧਾਨ ਧਰਮਪਾਲ ਢੱਲ ਨੇ ਦੱਸਿਆ ਕਿ ਉਕਤ ਸਮਾਨ ਵਿਚ ਇੱਕ ਪੇਟੀ, ਇੱਕ ਬੈਡ, ਪੰਜ ਸੂਟ, 31 ਬਰਤਨ, ਸੰਦੂਕ ਅਤੇ ਹੋਰ ਜ਼ਰੂਰਤ ਦਾ ਸਮਾਨ ਭੇਂਟ ਕੀਤਾ।ਇਸ ਮੋਕੇ ਮੁੱਖ ਮਹਿਮਾਨ ਵਰਿੰਦਰ ਘੁਬਾਇਆ ਅਤੇ ਡਾ. ਯਸ਼ਪਾਲ ਜੱਸੀ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਭਲਾਈ ਦ ਕੰਮਾਂ ਦੀ ਸ਼ਲਾਘਾ ਕੀਤੀ ਗਈ।ਸੰਸਥਾ ਦੇ ਪ੍ਰੈਸ ਸਕੱਤਰ ਸੋਨੂੰ ਵਰਮਾ ਨੇ ਦੱਸਿਆ ਕਿ ਸੰਸਥਾ ਵੱਲੌਂ ਜ਼ਰੂਰਤਮੰਦ ਕੰਨਿਆਵਾਂ ਦੇ ਵਿਆਹ ਦੇ ਲਈ ਸਮਾਨ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।ਜੇਕਰ ਕੋਈ ਵੀ ਵਿਅਕਤੀ ਆਪਣੀ ਲੜਕੀ ਦੇ ਵਿਆਹ ਲਈ ਸਮਾਨ ਲੈਣ ਦਾ ਇਛੁੱਕ ਹੈ ਤਾਂ ਉਹ ਸੰਸਥਾ ਦੇ ਅਹੁੱਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media