Tuesday, November 24, 2026

ਨਵਰਾਤਿਆਂ ਵਿਚ ਮਹਾਮਾਈ ਦੀ ਅਰਾਧਨਾ ਦਾ ਵਿਸ਼ੇਸ਼ ਮਹੱਤਵ- ਸੋਨੂੰ ਦੇਵਾ

ਇੱਛਾਪੂਰਨ ਮੰਦਰ ਵਿਚ ਲੱਗੀਆਂ ਨਵਰਾਤਿਆਂ ਦੀਆਂ ਰੋਣਕਾਂ
ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਇੱਛਾ ਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪਰਮ PPN23009201704ਪੂਜਨੀਕ ਸੋਨੂੰ ਦੇਵਾ ਜੀ ਦੀ ਪਵਿੱਤਰ ਅਗਵਾਈ ਵਿਚ ਮਹਾਮਾਈ ਦੇ ਪਵਿੱਤਰ ਨਵਰਾਤਿਆਂ ਮੌਕੇ ‘ਆਏ ਨਵਰਾਤੇ ਮਾਤਾ ਦੇ’ ਧਾਰਮਿਕ ਪ੍ਰੋਗਰਾਮ ਸ਼ੁਰੂ ਹੋ ਗਿਆ।ਵਿਜੈ ਕਟਾਰੀਆ, ਕਰਨ ਵਧਵਾ, ਵਿਕਾਸ ਛਾਬੜਾ, ਵਿਨੋਦ ਕੁੱਕੜ, ਜੁਗਨੂ ਨਾਗਪਾਲ ਅਤੇ ਸੋਨੂੰ ਕਟਾਰੀਆ ਨੇ ਮਹਾਮਾਈ ਦਾ ਸੰਗੀਤਮਈ ਕੀਰਤਨ ਕੀਤਾ।ਇਸ ਤੋਂ ਪਹਿਲਾਂ ਵਿਜੈ ਕਟਾਰੀਆ ਅਤੇ ਯਸ਼ਵੰਤ ਪੁਰੀ ਦੇ ਪਰਿਵਾਰ ਵੱਲੋਂ ਪੂਜਨ ਕਰਵਾਇਆ ਗਿਆ।
ਪੂਜਨੀਕ ਸੋਨੂੰ ਦੇਵਾ ਜੀ ਨੇ ਸ਼ਰਧਾਲੂਆਂ ਨੂੰ ਨਵਰਾਤੇ ਤਿਓਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਨਵਰਾਤਿਆਂ ਵਿਚ ਮਹਾਮਾਈ ਦੀ ਅਰਾਧਨਾ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਨਾਂ ਵਿਸ਼ੇਸ਼ ਦਿਨਾਂ ਵਿਚ ਮਹਾਮਾਈ ਦੀ ਅਰਾਧਨਾ ਕਰਨ ਵਾਲੇ ਭਗਤ ਨੂੰ ਜਿਆਦਾ ਪੁਨ ਪ੍ਰਾਪਤ ਹੁੰਦਾ ਹੈ ਅਤੇ ਸਾਰੇ ਕਸ਼ਟ ਦੂਰ ਹੁੰਦੇ ਹਨ।ਨਵਰਾਤਿਆਂ ਵਿਚ ਦੀਨ ਦੁਖੀਆਂ ਅਤੇ ਪੀੜਤਾਂ ਦੀ ਸਹਾਇਤਾ ਕਰਨੀ ਚਾਹੀਦਾ ਹੈ।ਸ਼ਰਧਾਲੂਆਂ ਅਤੇ ਸੋਨੂੰ ਦੇਵਾ ਜੀ ਵੱਲੌਂ ਸਮੂਹਿਕ ਪ੍ਰਾਥਣਾਂ ਕਰਦੇ ਹੋਏ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ।
ਜਾਣਕਾਰੀ ਮੁਤਾਬਕ 27 ਸਤੰਬਰ ਤੱਕ ਹਰ ਰੋਜ਼ ਮੰਦਰ ਵਿਚ ਰਾਤ 8 ਤੋਂ 9.30 ਵਜੇ ਤੱਕ ਮਹਾਮਾਈ ਦਾ ਕੀਰਤਨ ਹੋਵੇਗਾ।ਉਸ ਤੋਂ ਬਾਅਦ ਨਵਰਾਤੇ ਮਹਾਤਮ ਕਥਾ ਮਗਰੋਂ ਨਵਰਾਤਿਆਂ ਦਾ ਪ੍ਰਸਾਦ ਵੰਡਿਆ ਜਾਵੇਗਾ।28 ਸਤੰਬਰ ਵੀਰਵਾਰ ਨੂੰ ਸ਼੍ਰੀ ਦੁਰਗਾ ਅਸ਼ਟਮੀ ਦੇ ਮੌਕੇ ਮਹਾਮਾਈ ਦਾ ਵਿਸ਼ਾਲ ਜਾਗਰਣ ਹੋਵੇਗਾ।29 ਸਤੰਬਰ ਮਹਾਨਵਮੀ ਤਿਓਹਾਰ ਮੌਕੇ ਸਵੇਰੇ 10 ਵਜੇ ਹਵਨ ਯੱਗ ਤੋ ਬਾਅਦ ਅਤੁੱਟ ਲੰਗਰ ਚਲੇਗਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply