ਲੋਕ ਭਿ੍ਰਸ਼ਟ ਪਾਰਟੀਆਂ ਖਿਲਾਫ ਕਰਨ ਰੋਸ ਜਤਾਉਣ – ਮਾਨ
ਗੁਰਦਾਸਪੁਰ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਬੀਜੇਪੀ-ਅਕਾਲੀ ਦਲ ਤੇ ਲੋਕ
ਵਿਰੋਧੀ ਨੀਤੀਆਂ ਰਾਹੀਂ ਪੰਜਾਬ ਦੀ ਬਰਬਾਦ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਨਾਂ ਪਾਰਟੀਆਂ ਨੇ ਹਮੇਸਾਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਤੋ ਭੱਜ ਕੇ ਧ੍ਰੋਹ ਕਮਾਇਆ ਹੈ ।
ਪਾਰਟੀ ਉਮੀਦਵਾਰ ਮੇਜਰ ਜਨਰਲ (ਰਿਟ.) ਸੁਰੇਸ਼ ਖਜੂਰੀਆ ਦੀ ਚੋਣ ਮੁਹਿੰਮ ਦੌਰਾਨ ਘਾਟ ਪੋਕਰ‘ ਭੰਗਲਾਂ ਅਤੇ ਟਿੱਬਰ ਵਿਖੇ ਭਰਵੀਆਂ ਚੋਣ ਸਭਾਵਾਂ ਨੁੰ ਸੰਬੋਧਨ ਕਰਦੇ ਮਾਨ ਨੇ ਕਿਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮੁੱਚੇ ਕਿਸਾਨੀ ਕਰਜ਼ਿਆਂ ‘ਤੇ ਲੀਕ ਮਾਰਨ, ਘਰ-ਘਰ ਨੌਕਰੀ, 2500 ਰੁਪਏ ਬੇਰੁਜਗਾਰੀ ਭੱਤਾ, ਨੌਜਵਾਨਾਂ ਨੂੰ ਸਮਾਰਟ ਫ਼ੋਨ, ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਰਗੇ ਚੋਣ ਵਾਅਦਿਆਂ ਤੋਂ ਪੂਰੀ ਬੇਸ਼ਰਮੀ ਨਾਲ ਮੁੱਕਰ ਚੁੱਕੇ ਨੇ ਅਤੇ ਹੁਣ ਗੁਰਦਾਸਪੁਰ ਦੀ ਜਨਤਾ ਚੋਣਾਂ ਵਿਚ ਕਾਂਗਰਸ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਬੈਠੀ ਹੈ।ਉਨਾਂ ਕਿਹਾ ਕਿ ਅਬੋਹਰ ਤੋਂ ਬੁਰੀ ਤਰਾਂ ਨਕਾਰੇ ਗਏ ਲੀਡਰ ਸੁਨੀਲ ਕੁਮਾਰ ਜਾਖੜ ਨੂੰ ਗੁਰਦਾਸਪੁਰ ਵਿਚ ਲਿਆ ਕੇ ਸਥਾਨਕ ਲੋਕਾਂ ਦੀ ਤੌਹੀਨ ਕੀਤੀ ਹੈ।
ਮਾਨ ਨੇ ਕਿਹਾ ਕਿ ਭਾਜਪਾ ਨੇ ਵੀ ਮੁੰਬਈ ਰਹਿੰਦੇ ਅਮੀਰ ਕਾਰੋਬਾਰੀ ਨੂੰ ਟਿਕਟ ਦੇ ਕੇ ਗੁਰਦਾਸਪੁਰ ਦੀ ਜਨਤਾ ਨਾਲ ਕੋਝਾ ਮਜਾਕ ਕੀਤਾ ਹੈ ਜਦ ਕਿ ਆਮ ਆਦਮੀ ਪਾਰਟੀ ਨੇ ਇਸੇ ਹਲਕੇ ਦੇ ਪੜੇ ਲਿਖੇ, ਇਮਾਨਦਾਰ ਅਤੇ ਸੈਨਾ ਦੇ ਸਾਬਕ ਸਨਮਾਨਿਤ ਜਰਨੈਲ ਖਜੂਰੀਆ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।ਉਨਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਕਾਲਾ ਧਨ ਵਾਪਿਸ ਲਿਆ ਕੇ ਅੱਛੇ ਦਿਨ ਤਾਂ ਕੀ ਲਿਆਉਣੇ ਸਨ ਉਲਟਾ ਨੋਟਬੰਦੀ ਅਤੇ ਜੀਐਸਟੀ ਰਾਹੀਂ ਦੇਸ਼ ਨੂੰ ਆਰਥਿਕ ਤੌਰ ਤੇ ਤਬਾਹ ਕਰ ਦਿਤਾ।ਮਾਨ ਨੇ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਇਨਾਂ ਪਾਰਟੀਆਂ ਨੇ ਦੇਸ਼ ਨੂੰ ਲੁੱਟ ਕੇ ਤਬਾਹ ਕਰ ਦਿਤਾ। ਉਨਾਂ ਕਿਹਾ ਕੀ ਪਹਿਲਾਂ ਇਹ ਪਾਰਟੀਆਂ ਬਦਲ-ਬਦਲ ਕੇ ਲੁੱਟ ਰਹੀਆਂ ਸਨ, ਪਰ ਹੁਣ ਵੋਟਰਾਂ ਪਾਸ ਆਮ ਆਦਮੀ ਪਾਰਟੀ ਦੇ ਰੂਪ ਵਿਚ ਸ਼ਾਨਦਾਰ ਬਦਲ ਮੌਜੂਦ ਹੈ।ਜਿਸ ਨੇ ਦਿੱਲੀ ਅੰਦਰ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿਚ ਸ਼ਾਨਦਾਰ ਕੰਮ ਕੀਤਾ ਹੈ।ਮਾਨ ਨੇ ਗੁਰਦਾਸਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਜਿਮਨੀ ਚੋਣ ਵਿਚ ‘ਆਪ‘ ਦੇ ਉਮੀਦਵਾਰ ਨੂੰ ਜਿਤਾ ਕੇ ਰਵਾਇਤੀ ਭਿ੍ਰਸ਼ਟ ਪਾਰਟੀਆਂ ਨੂੰ ਕਰਾਰਾ ਜਵਾਬ ਦੇਣ।ਚੋਣ ਸਭਾਵਾਂ ਨੁੰ ਹੋਰਨਾਂ ਤੋਂ ਇਲਾਵਾ ਵਧਾਇਕ ਪਿਰਮਲ ਸਿੰਘ ਧੌਲਾ, ਅਮਰਜੀਤ ਸਿੰਘ ਚਹਿਲ, ਦਲਬੀਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media