Monday, August 11, 2025
Breaking News

ਲੇਖਕ ਮਿੰਟੂ ਗੁਰੂਸਰੀਆ ਦੀ ਬਹੁ-ਚਰਚਿਤ ਕਹਾਣੀ ਰੋਟੀ ‘ਤੇ ਬਣੀ ਛੋਟੀ ਫਿਲਮ ਮਲੋਟ ਵਿਖੇ ਰਿਲੀਜ਼

PPN180202
ਮਲੋਟ, 18  ਫਰਵਰੀ (ਪੰਜਾਬ ਪੋਸਟ ਬਿਊਰੋ)- ਨੋਜ਼ਵਾਨ ਪੱਤਰਕਾਰ ਅਤੇ ਲੇਖਕ ਮਿੰਟੂ ਗੁਰੂਸਰੀਆ ਦੀ ਬਹੁ-ਚਰਚਿਤ ਕਹਾਣੀ ਰੋਟੀ ‘ਤੇ ਮਲੋਟ ਲਾਈਵ ਪ੍ਰੋਡਕਸ਼ਨ ਵੱਲੋਂ ਆਸ਼ੂ ਸਟੂਡੀਓ ਦੇ ਸਹਿਯੋਗ ਨਾਲ ਬਣਾਈ ਛੋਟੀ ਫਿਲਮ ਮਲੋਟ ਸ਼ਹਿਰ ਦੇ ਵਿਧਾਇਕ ਹਰਪ੍ਰੀਤ ਸਿੰਘ ਨੇ ਰਿਲੀਜ਼ ਕੀਤੀ।ਸਮਾਜ਼ ਅਤੇ ਖਾਸ ਤੌਰ ਤੇ ਨੌਜਵਾਨ ਪੀੜੀ ਨੂੰ ਕਿਰਤ ਦਾ ਸੰਦੇਸ਼ ਦਿੰਦੀ ਇਸ ਫਿਲਮ ਵਿੱਚ ਕਰਮਜੀਤ ਕੌਰ ਅਤੇ ਗੁਰਤੇਜ਼ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ।ਇਸ ਫਿਲਮ ਦੇ ਡਾਇਰੈਕਟਰ ਆਸ਼ੂ ਅਤੇ ਗੁਰਤੇਜ ਸਿੰਘ ਹਨ। ਫਿਲਮ ਦੇ ਪ੍ਰੋਡਿਊਸਰ ਮਿਲਨ ਹੰਸ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਭਾਵੇ ਛੋਟੀ ਹੈ, ਪਰ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਦੇਖਣ ਵਾਲੇ ਨੂੰ ਇਸਦਾ ਸੁਨੇਹਾ ਮਿਲ ਸਕੇ, ਕਿ ਅੱਜ ਦੀ ਨੌਜਵਾਨ ਪੀੜੀ ਮਿਹਨਤ ਅਤੇ ਕਿਰਤ ਤੋਂ ਦੂਰ ਨਾ ਭੱਜਣ ਤੇ ਰੋਟੀ ਦੀ ਅਹਿਮਤ ਨੂੰ ਸਮਝਣ।ਇਹ ਫਿਲਮ ਮਲੋਟ ਲਾਈਵ ਵੈਬਸਾਈਟ ਤੇ ਵੀ ਦੇਖੀ ਜਾ ਸਕਦੀ ਹੈ।ਫਿਲਮ ਦੀ ਰਿਲੀਜ਼ ਵਿੱਚ ਕੁਲਬੀਰ ਸਿੰਘ ਕੋਟਭਾਈ, ਬਸੰਤ ਸਿੰਘ ਕੰਗ, ਜੱਸਾ ਕੰਗ, ਗੋਬਿੰਦ ਹੰਸ, ਸੂਰਜ ਬਾਂਸਲ ਅਤੇ ਹੋਰ ਹਸਤੀਆਂ ਮੌਜ਼ੂਦ ਸਨ।ਇਸ ਫਿਲਮ ਨੂੰ ਤਿਆਰ ਕਰਨ ‘ਚ ਨੀਰਜ਼ ਗੋਤਮ, ਸੋਨੂੰ ਮਲੂਜਾ, ਨਵਦੀਪ ਸਿੰਘ, ਪ੍ਰਭਜੋਤ ਸਿੰਘ, ਗੁਰਵਿੰਦਰ, ਬੱਬੂ ਅਰੋੜਾ, ਕਰਨ ਕਾਲੜਾ, ਅਮਨ ਹੰਸ, ਗੁਰਪ੍ਰੀਤ ਸੇਤੀਆ, ਦਿਲਜੋਤ ਹੰਸ ਅਤੇ ਗੁਰਮੀਤ ਕੌਰ ਮੀਤ ਦਾ ਵਿਸ਼ੇਸ ਯੋਗਦਾਨ ਰਿਹਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply