Tuesday, November 24, 2026

ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਵਿਖੇ ਹੋਈ ਮਾਪੇ ਅਧਿਆਪਕ ਮਿਲਣੀ

ਬਟਾਲਾ, 01 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) –  ਸਿੱਖਿਆ ਸਕੱਤਰ ਤੇ ਡਾਇਰੈਕਟਰ ਸਿਖਿਆ ਵਿਭਾਗ ਜਿਲਾ ਸਿਖਿਆ ਅਫਸਰ ਸੈਕੰਡਰੀ  PPN0110201701ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ ਦੇ ਹੁਕਮਾਂ ਦੀ ਰੌਸਨੀ ਵਿਚ ਸ.ਕੰ.ਸ.ਸ ਧਰਮਪੁਰਾ ਬਟਾਲਾ ਵਿਖੇ ਵਿਦਿਆਰਥੀਆਂ ਦੀ ਐਸ.ਏ ਇਕ ਦੀ ਪ੍ਰੀਖਿਆ ਤੋਂ ਬਾਅਦ ਮਾਪੇ ਅਧਿਆਪਕ. ਮਿਲਣੀ ਕਰਵਾਈ ਗਈ।ਇਸ ਮੌਕੇ ਪ੍ਰਾਪਤ ਜਾਣਕਾਰੀ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਮਾਪਿਆਂ ਦਾ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ ਹੈ।ਵਿਦਿਆਰਥੀਆਂ ਨੂੰ ਸਕੁਲ ਦੀ ਪ੍ਰਾਰਥਨਾ ਸਭਾ ਵਿਚ ਪ੍ਰੇਰਿਆ ਗਿਆ ਸੀ ਕਿ ਉਹ ਆਪਣੇ ਮਾਤਾ ਪਿਤਾ ਨੂੰ ਸਕੂਲ ਜਰੂਰ ਲੈ ਕੇ ਆਉਣ ਵਿਦਿਆਰਥੀਆਂ ਨੇ ਇਸ ਗੱਲ ਨੂੰ ਮੰਨਦਿਆ ਹੀ ਸਾਰਾ ਕੁੱਝ ਕੀਤਾ ਹੈ। ਸਕੂਲ ਅਧਿਆਪਕਾਂ ਵੱਲੋ ਅਲੱਗ ਅਲੱਗ ਕਾਊਂਟਰ ਲਗਾ ਕੇ ਕਲਾਸ ਤੇ ਅਧਿਆਪਕ ਵਾਈਜ ਰਜਿਸਟਰ ਵਿਚ ਦਰਜ ਨੰਬਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਖਾਏ।ਇਸ ਮੌਕੇ ਹਰਪ੍ਰੀਤ ਸਿੰਘ, ਅਮਨ, ਸਿਵਾਨੀ, ਰਾਜਬੀਰ, ਚਰਨਜੀਤ ਸਿੰਘ, ਹਰੀ ਕ੍ਰਿਸਨ, ਹਰੀ ਓਮ ਗਾਈਡੈਸ ਅਧਿਆਪਕ, ਸੁਖਵਿੰਦਰ ਸਿੰਘ, ਜੇ.ਪੀ ਸਿੰਘ ਆਦਿ ਅਧਿਆਪਕ ਤੇ ਲੈਕਚਰਾਰ ਸਕੂਲ ਵਿਚ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply