Thursday, October 1, 2026

ਮੂਰਤੀਆਂ ਦਾ ਗੰਗਾ ਨਹਿਰ `ਚ ਕੀਤਾ ਵਿਸਰਜਨ

ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ)  ਬੀ.ਐਸ.ਐਫ ਵੱਲੋਂ 10 ਦਿਨਾਂ ਤੱਕ ਆਪਣੇ ਹੈਡਕਵਾਟਰ ਦੇ ਵੇਹੜੇ ਵਿਚ ਅਯੋਜਿਤ ਧਾਰਮਿਕ PPN0310201723ਸਮਾਗਮ ਦੀ ਸਮਾਪਤੀ ਤੇ ਦੇਵੀਆਂ ਦੀਆਂ ਵਿਸ਼ਾਲ ਮੂਰਤੀਆਂ ਦਾ ਫਾਜ਼ਿਲਕਾ ਦੇ ਨੇੜੇ ਗੰਗ ਨਹਿਰ ਵਿਚ ਵਿਸਰਜਨ ਕੀਤਾ ਗਿਆ।ਇਸ ਮੌਕੇ ਬੀਐਸਐਫ ਦੇ ਡੀ.ਆਈ.ਜੀ ਮਦੂ ਸੂਦਨ ਸ਼ਰਮਾ ਦੀ ਧਰਮ ਪਤਨੀ ਸ਼੍ਰੀਮਤੀ ਜਯੋਤਸਨਾ ਸ਼ਰਮਾ, ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਦੀ ਧਰਮ ਪਤਨੀ ਅਲਪਨਾ ਸਿੰਘ ਅਤੇ ਸਮਾਜ ਸੇਵਕਾ ਅਰੁਣਾ ਸਿੰਘ ਦੀ ਅਗਵਾਈ ਵਿਚ ਮੂਰਤੀਆਂ ਵਿਸਰਜਨ ਯਾਤਰਾ ਸ਼ੁਰੂ ਹੋਈ।ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ।ਬੈਂਡ ਵਾਜਿਆਂ ਦੇ ਨਾਲ ਸ਼ਰਧਾਲੂ ਨੱਚਦੇ ਹੋਏ ਜੈਕਾਰੇ ਲਗਾ ਰਹੇ ਸਨ।ਬਾਅਦ ਵਿਚ ਮੰਤਰਾਂ ਦੇ ਵਿਚਕਾਰ ਵਿਸ਼ਾਲ ਮੂਰਤੀਆਂ ਦਾ ਫਾਜ਼ਿਲਕਾ ਅਬੋਹਰ ਰੋਡ ਤੇ ਸਥਿਤ ਗੰਗ ਕੈਨਾਲ ਵਿਚ ਵਿਸਰਜਨ ਕਰ ਦਿੱਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply