ਫਾਜ਼ਿਲਕਾ, 3 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) ਨੋਜਵਾਨ ਸਮਾਜ ਸੇਵਾ ਸੰਸਥਾ ਨੇ ਮਾਨਵ ਕਲਿਆਣ ਮੰਦਰ ਵਿਚ ਚੱਲ ਰਹੇ ਮੰਦਬੁੱਧੀ ਬੱਚਿਆਂ ਦੇ
ਸਕੂਲ ਵਿਚ ਬੱਚਿਆਂ ਦੇ ਮਨੋਰੰਜਨ ਲਈ ਸਾਇਕਲ ਰਿਕਸ਼ਾ, ਫੁੱਟਬਾਲ, ਕਾਪੀ, ਪੈਨਸ਼ਿਲ ਅੇਤ ਬੈਠਣ ਲਈ ਦਰੀਆਂ ਅਤੇ ਮਠਿਆਈਆਂ ਵੰਡੀਆਂ।
ਸੰਸਥਾ ਦੇ ਜ਼ਿਲਾ ਪ੍ਰਧਾਨ ਲਵਲੀ ਵਾਲਮਿਕੀ ਦੀ ਪ੍ਰਧਾਨਗੀ ਵਿਚ ਸੰਸਥਾ ਨੇ ਮਾਨਵ ਕਲਿਆਣ ਮੰਦਰ ਦੀ ਪ੍ਰਧਾਨ ਸਰੋਜ ਥਿਰਾਨੀ ਦੀ ਪ੍ਰੇਰਣਾ ਨਾਲ ਬੱਚਿਆਂ ਦੇ ਸਹਿਯੋਗ ਲਈ ਇੱਕ ਕਦਕ ਅੱਗੇ ਵਧਾਇਆ। ਇਸ ਮੌਕੇ ਸੀਨੀਅਰ ਪੱਤਰਕਾਰ ਲੀਲਾਧਰਸ਼ਰਮਾ, ਸਮਾਜਸੇਵੀ ਲਵਲੀ ਛਾਬੜਾ, ਗੋਰਵ ਚੁੱਘ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ ਅਤੇ ਸੰਸਥਾ ਵੱਲੋਂ ਕੀਤੇ ਗਏ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਸਮੇਂ ਸਮੈੀ ਤੇ ਅਜਿਹੇ ਕੰਮ ਕਰਦੇ ਰਹਿਣ ਦੀ ਕਾਮਨਾ ਕੀਤੀ। ਉਨਾ ਕਿਹਾ ਕਿ ਹਰ ਨੋਜਵਾਨ ਅਤੇ ਸਮਾਜਸੇਵੀ ਸੰਸਥਾਵਾਂ ਸਹਿਯੋਗ ਦੇ ਲਈ ਅੱਗੇ ਆਉਣ ਤਾਕਿ ਸਕੂਲ ਸੁਚਾਰੂ ਢੰਗ ਨਾਲ ਚੱਲਦਾ ਰਹੇ।ਜ਼ਿਲਾ ਪ੍ਰੈਸ ਸਕੱਤਰ ਵਿਨੈ ਪ੍ਰਵਾਨਾ ਨੇ ਸਕੂਲ ਪ੍ਰਧਾਨ ਸਰੋਜ ਥਿਰਾਨੀ ਅਤੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸ਼ੰਕਰ ਖੋਟੇਵਾਲ, ਕ੍ਰਿਸ਼ਨ ਕੁਮਾਰ ਪ੍ਰਧਾਨ ਪਿੰਡ ਬਾਧਾ, ਧਰਮਪਾਲ, ਮੁਕੇਸ਼ ਰੇਵਾੜੀਆ, ਯੁਵਰਾਜ ਕਾਲਾ, ਵਿਜੈ ਕੁਮਾਰ, ਰਜਿੰਦਰ ਕੁਮਾਰ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media