ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ `ਐਸ.ਐਸ ਇੰਟਰਨੈਸ਼ਨਲ ਸਕੂਲ ਕਰਨਾਲ` ਵਿਖੇ ਹੋਈ ਸੀ.ਬੀ.ਐਸ.ਈ ਨਾਰਥ ਜ਼ੋਨ-11 ਸਕੇਟਿੰਗ ਚੈਂਪੀਅਨਸਿ਼ਪ 2017 ਵਿੱਚ ਸ਼ਾਨਦਾਰ ਕਾਰਗਜੁਜ਼ਾਰੀ ਵਿਖਾਈ ਹੈ।ਅੰਡਰ – 19 ਵਰਗ `ਚ ਗਿਆਰ੍ਹਵੀਂ ਜਮਾਤ ਦੇ ਅਭਿਸ਼ੇਕ ਨੇ ਚਾਂਦੀ ਅਤੇ ਤਾਂਬੇ ਦੇ ਤਮਗੇ ਜਿੱਤੇ। ਅੰਡਰ -16 ਵਰਗ `ਚ ਨੌਵੀਂ ਜਮਾਤ ਦੇ ਰਾਹੁਲ ਰਾਏ ਨੇ ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤੇ।ਨੌਵੀਂ ਜਮਾਤ ਮਹਿਕ ਗੁਪਤਾ ਨੂੰ ਸੀ.ਬੀ.ਐਸ.ਈ. ਦੇ ਸਕੇਟਿੰਗ ਨਿਰੀਖਕ ਮਿਸਟਰ ਸੁਰੇਸ਼ ਕੁਮਾਰ ਵੱਲੋਂ ਉਸ ਦੇ ਨੈਸ਼ਨਲ ਰਿਕਾਰਡ ਅਤੇ ਸਕੇਟਿੰਗ ਦੇ ਖੇਤਰ ਵਿੱਚ ਪ੍ਰਾਪਤੀਆਂ ਕਾਰਨ ਵਿਸ਼ੇਸ਼ ਇਨਾਮ ਦਿੱਤਾ ਗਿਆ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਜਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਅਸ਼ੀਰਵਾਦ ਦਿੱਤਾ ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media