Thursday, August 13, 2026

ਸਾਬਕਾ ਰਾਸ਼ਟਰਪਤੀ ਡਾ. ਕਲਾਮ ਦਾ 86ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ

PPN1610201715ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਦਾ 86ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਬਦੁਲ ਕਲਾਮ ਦੇ ਜੀਵਨ, ਉਹਨਾਂ ਦੀਆਂ ਉਪਲੱਧੀਆਂ ਅਤੇ ਦੇਸ਼ ਦੀ ਉਨਤੀ ਲਈ ਕੀਤੇ ਗਏ ਮਹਾਨ ਕੰਮਾਂ ਬਾਰੇ ਭਾਸ਼ਣ ਦਿਤੇ ਵਿਦਿਆਰਥੀਆਂ ਨੇ ਉਹਨਾਂ ਦੇ ਚਿਤਰ ਬਣਾ ਕੇ ਉਹਨਾਂ ਨੂੰ ਸਰਧਾਂਜਲੀ ਦਿਤੀ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਕਿਹਾ ਕਿ ਡਾ. ਅਬਦੁਲ ਕਲਾਮ  ਦੇਸ਼ ਦੇ ਹਰੇਕ ਵਿਅਕਤੀ ਲਈ ਪ੍ਰੇਰਨਾ ਦਾ ਸਰੋਤ ਹਨ।ਉਹਨਾਂ ਨੇ ਆਪਣਾ ਸਾਰਾ ਜੀਵਨ ਦੇਸ਼ ਸੇਵਾ ਦੇ ਲੇਖੇ ਲਾਇਆ।ਉਹਨਾਂ ਲਈ ਭਾਰਤ ਦੇਸ਼ ਉਹਨਾਂ ਦਾ ਘਰ ਅਤੇ ਹਰ ਭਾਰਤਵਾਸੀ ਉਹਨਾਂ ਦਾ ਰਿਸ਼ਤੇਦਾਰ ਸੀ, ਉਹ ਹਰ ਪਲ ਦੇਸ਼ ਦੀ ਉਨਤੀ ਲਈ ਕੋਸ਼ਿਸ਼ ਕਰਦੇ ਰਹੇ।ਉਹਨਾਂ ਨੇ ਕਿਹਾ ਕਿ ਭਾਵਂੇ ਅੱਜ ਡਾ. ਅਬਦੁਲ ਕਲਾਮ ਸਾਡੇ ਵਿੱਚ ਨਹੀ ਹਨ ਪਰ ਆਪਣੇ ਮਹਾਨ ਵਿਅਕਤੀਤਵ ਅਤੇ ਕਾਰਜਾਂ ਕਰਕੇ ਸਦਾ ਹਰ ਭਾਰਤੀ ਦੇ ਦਿਲ ਵਿੱਚ ਜਿੰਦਾ ਰਹਿਣਗੇ, ਉਹਨਾਂ ਨੇ ਵਿਦਿਆਰਥੀਆਂ ਨੂੰ ਅਬਦੁਲ ਕਲਾਮ ਜੀ ਦੀ ਤਰਾਂ ਮਹਾਨ ਕੰਮ ਕਰਨ ਅਤੇ ਦੇਸ਼ ਦੀ ਸੇਵਾ ਕਰਨ ਲਈ ਪੇ੍ਰਰਿਤ ਕੀਤਾ।

Check Also

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਅੰਡਰ-੧੪ ਜ਼ੋਨਲ ਕਰਾਟੇ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ …

Leave a Reply