ਆਦਰਸ਼ ਸਕੂਲ ਨੰਦਗੜ ਦੇ ਖੇਤੀਬਾੜੀ ਮਾਸਟਰ ਗੁਰਨੈਬ ਸਿੰਘ ਸਰਾਂ ਸੇਵਾ-ਮੁਕਤ
ਬਠਿੰਡਾ, 23 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ ਦੇ ਖੇਤੀਬਾੜੀ
ਮਾਸਟਰ ਗੁਰਨੈਬ ਸਿੰਘ ਸਰਾਂ 31 ਸਾਲ ਦੀ ਸੇਵਾ ਨਿਭਾਉਣ ਉਪਰੰਤ ਸੇਵਾ-ਮੁਕਤ ਹੋ ਗਏ ਹਨ।ਉਹਨਾਂ ਨੇ ਆਪਣੀ ਸਵੈ-ਇੱਛਾ ਨਾਲ਼ ਲਈ ਸੇਵਾ ਮੁਕਤੀ ਦੀ ਖ਼ੁਸ਼ੀ ‘ਚ ਸਕੂਲ ਦੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੂੰ ਘਰ ‘ਚ ਤਿਆਰ ਕਰਕੇ ਲੱਡੂ ਵੰਡੇ।ਗੁਰਨੈਬ ਸਿੰਘ ਸਰਾਂ ਸਕੂਲ ਦੇ ਕਾਰਜਕਾਰੀ ਮੁਖੀ ਰਹਿਣ ਦੇ ਨਾਲ਼-ਨਾਲ਼ ਲਗਭਗ ਪੰਜ ਵਾਰ ਚੋਣ ਜਿੱਤ ਕੇ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਦੀ ਕਰਮਚਾਰੀ ਐਸੋਸੀਏਸ਼ਨ ਲਈ ਬਤੌਰ ਮੈਂਬਰ ਆਦਰਸ਼ ਸਕੂਲਾਂ ਦੀ ਬਾਖ਼ੂਬੀ ਨੁਮਾਇੰਦਗੀ ਵੀ ਕਰ ਚੁੱਕੇ ਹਨ। ਮਿਲਾਪੜੇ, ਹਸਮੁੱਖ ਤੇ ਸਹਿਣਸ਼ੀਲ ਸੁਭਾਅ ਦੇ ਮਾਲਕ ਗੁਰਨੈਬ ਸਿੰਘ ਸਰਾਂ ਲੰਬਾ ਸਮਾਂ ਸਕੂਲ ਦੀ ਕੌਮੀ ਸੇਵਾ ਯੋਜਨਾ ਯੂਨਿਟ ਲਈ ਪ੍ਰੋਗਰਾਮ ਅਫ਼ਸਰ ਵਜੋਂ ਵੀ ਅਨੇਕਾਂ ਕੈਂਪ ਲਾ ਚੁੱਕੇ ਹਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media