ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਕਾਰੀ ਸਕੂਲ ਕਰਮਪੁਰਾ ਜਿੱਥੇ ਕਿ ਲੋੜਵੰਦ ਬੱਚਿਆਂ ਲਈ ਪਹਿਲ ਸਕੂਲ ਵੀ ਚੱਲ ਰਿਹਾ ਹੈ, ਦੇ ਵਿਸਥਾਰ ਲਈ ਹੋਰ ਪ੍ਰਬੰਧ ਕਰਨ ਪਹੁੰਚੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਥੇ ਬਣੀ ਇਕ ਅਧੂਰੀ ਇਮਾਰਤ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।ਅੱਜ ਵਿਸ਼ੇਸ਼ ਤੌਰ ’ਤੇ ਪਹਿਲ ਸਕੂਲ ਦੀ ਸਾਰ ਲੈਣ ਪਹੁੰਚੇ ਔਜਲਾ ਨੂੰ ਜਦ ਇਸ ਅਧੂਰੀ ਇਮਾਰਤ ਬਾਰੇ ਕਿਸੇ ਕੋਲੋਂ ਸਪੱਸ਼ਟ ਉਤਰ ਨਾ ਮਿਲਿਆ ਤਾਂ ਉਨਾਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਅਪੀਲ ਕੀਤੀ ਕਿ ਉਹ ਇਸ ਇਮਾਰਤ ਸਬੰਧੀ ਸੱਚ ਸਾਹਮਣੇ ਲਿਆ ਕੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ।ਉਨਾਂ ਬੱਚਿਆਂ ਦੀਆਂ ਲੋੜਾਂ ਸਬੰਧੀ ਸਟਾਫ ਨਾਲ ਵੀ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਦੱਸਣਯੋਗ ਹੈ ਕਿ ਜਿਥੇ ਕਰੀਬ 72 ਲੱਖ ਰੁਪਏ ਦੀ ਲਾਗਤ ਨਾਲ ਇਕ ਇਮਾਰਤ ਦਾ ਨਿਰਮਾਣ ਕੀਤਾ ਜਾਣਾ ਸੀ, ਪਰ ਇਮਾਰਤ ਮੁਕੰਮਲ ਤਿਆਰ ਨਹੀਂ ਹੋ ਸਕੀ।ਅਧਿਆਪਕਾਂ ਦੇ ਦੱਸਣ ਮੁਤਾਬਿਕ ਠੇਕੇਦਾਰ ਕਹਿੰਦਾ ਹੈ ਕਿ ਜਿੰਨੇ ਪੈਸੇ ਮਿਲੇ ਸਨ, ਉਨੇ ਦਾ ਕੰਮ ਕਰਵਾ ਦਿੱਤਾ ਗਿਆ ਹੈ, ਜਦਕਿ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੈਸੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸੰਘਾ ਨੇ ਕਿਹਾ ਕਿ ਜਿਥੇ ਇਸ ਅਧੂਰੀ ਇਮਾਰਤ ਨੂੰ ਮੁੰਕਮਲ ਕਰਵਾਇਆ ਜਾਵੇਗਾ, ਉਥੇ ਪਹਿਲ ਸਕੂਲ ਦੇ ਨਾਲ-ਨਾਲ ਸਰਕਾਰੀ ਸੀਨੀਅਰ ਸੈਕੰਡੀ ਸਕੂਲ ਕਰਮਪੁਰਾ ਦੀ ਹਾਲਤ ਵੀ ਸੁਧਾਰੀ ਜਾਵੇਗੀ।ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਜਿਲਾ ਸਿੱਖਿਆ ਅਧਿਕਾਰੀ ਸ੍ਰੀਮਤੀ ਸੁਨੀਤਾ ਕਿਰਨ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media