ਧੂਰੀ, 26 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਲਾਈਫ ਲਾਈਨ ਕਲੱਬ ਧੂਰੀ ਅਤੇ ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਅੱਜ ਸਥਾਨਕ ਅਸ਼ੋਕਾ ਫਾਰਮ ਹਾਊਸ ਵਿਖੇ ਵੱਖ-ਵੱਖ ਬੀਮਾਰੀਆਂ ਸਬੰਧੀ ਇੱਕ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਦਿਲ ਦੇ ਰੋਗਾਂ, ਹੱਡੀਆਂ, ਦੰਦਾਂ, ਚਮੜੀ ਅਤੇ ਅੱਖਾਂ ਸਮੇਤ ਵੱਖ-ਵੱਖ ਬੀਮਾਰੀਆਂ ਦੇ ਮਾਹਰ ਡਾਕਟਰਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਲੋੜਵੰਦ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਅਤੇ ਸੰਸਥਾ ਵੱਲੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ।ਇਸ ਕੈਂਪ ਦਾ ਉਦਘਾਟਨ ਡਾ. ਜਗਤਾਰ ਸਿੰਘ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਪਟਿਆਲਾ ਵੱਲੋਂ ਕੀਤਾ ਗਿਆ।ਸੰਸਥਾ ਦੇ ਪ੍ਰਬੰਧਕ ਬਲਰਾਮ ਗੁਪਤਾ, ਪ੍ਰਸ਼ੋਤਮ ਕਾਂਸਲ, ਤਰਸੇਮ ਵਰਮਾ, ਪ੍ਰਿਯਾਂਸ਼ੂ ਗੁਪਤਾ, ਪੁਸ਼ਪਿੰਦਰ ਸ਼ਰਮਾਂ ਆਦਿ ਵਲੋਂ ਡਾ. ਜਗਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਬਲਵੰਤ ਸਿੰਘ ਸ਼ੇਰਗਿੱਲ ਸਾਬਕਾ ਏ.ਡੀ.ਸੀ, ਅਸ਼ੋਕ ਕੁਮਾਰ, ਜਸਵਿੰਦਰ ਕੁਮਾਰ, ਸਰੋਜ ਬਾਂਸਲ, ਵਿਕਾਸ ਵਰਮਾ, ਡਾ. ਮੁਹੰਮਦ ਸ਼ਬੀਰ, ਡਾ. ਵਿਜੈ ਸੂਦ, ਡਾ. ਰਮੇਸ਼ ਕੁਮਾਰ ਆਦਿ ਵਿਸ਼ੇਸ਼ ਤੌਰ `ਤੇ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media