Wednesday, August 12, 2026

ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ, ਬੂਟ ਅਤੇ ਖਿਡੋਣੇ ਵੰਡੇ

ਫਾਜ਼ਿਲਕਾ, 5 ਨਵੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜ ਸੇਵਾ ਵਿਚ ਅਗਾਂਹਵਧੂ ਸੰਸਥਾ ਸੇਵਾ ਭਾਰਤੀ ਵੱਲੋ 30 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ, PPN0511201708ਬੂਟ ਅਤੇ ਖਿਡੋਣੇ ਵੰਡੇ ਗਏ।ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਰਮਨ ਸੇਤੀਆ ਨੇ ਦੱਸਿਆ ਕਿ ਸੰਸਥਾ ਦੇ ਪ੍ਰਾਜੈਕਟ ਨੇਕੀ ਦੇ ਹਾਥ ਸਭੀ ਕੇ ਸਾਥ ਤਹਿਤ ਪਿੰਡ ਸ਼ਤੀਰ ਵਾਲਾ ਰੋਡ `ਤੇ ਰੇਲਵੇ ਫਾਟਕ ਦੇ ਨੇੜੇ ਸਥਿਤ 30 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ, ਬੂਟ ਅਤੇ ਖਿਡੋਣੇ ਵੰਡੇ ਗਏ।ਪ੍ਰਾਜੈਕਟ ਇੰਚਾਰਜ਼ ਅਤੇ ਮਹਿਲਾ ਪ੍ਰਧਾਨ ਭਾਰਤੀ ਸ਼ਰਮਾ ਨੇ ਕਿਹਾ ਕਿ ਇਸ ਕੰਮ ਵਿਚ ਅਧਿਆਪਕ ਰਕੇਸ਼ ਅਹੂਜਾ, ਵਿਕਾਸ ਮੋਂਗਾ, ਅਨੀਤਾ ਗਰਗ, ਦਇਆ ਸ਼ਰਮਾ ਆਦਿ ਨੇ ਸਹਿਯੋਗ ਕੀਤਾ। ਸਹਾਇਕ ਇੰਚਾਰਜ਼ ਰਮੇਸ਼ ਸੁਧਾ ਨੇ ਇਲਾਕਾ ਵਾਸੀਆਂ ਨੂੰ ਪੁਰਾਣੇ ਕੱਪੜੇ, ਬੂਟ, ਖਿਡੋਣੇ ਜਾਂ ਹੋਰ ਕੋਈ ਵੀ ਸਮਾਨ ਜੋ ਚੰਗੀ ਹਾਲਤ ਵਿਚ ਹੋਵੇ ਡਾ. ਗੋਬਿੰਦ ਰਾਮ ਸ਼ਰਮਾ ਲਾਈਬ੍ਰੇਰੀ ਬਾਦਲ ਕਾਲੋਨੀ ਵਿਚ ਸ਼ਾਮ 4 ਤੋਂ 5.30 ਵਜੇ ਤੱਥ ਜਮਾ ਕਰਵਾਉਣ ਦੀ ਅਪੀਲ ਕੀਤੀ ਇਸ ਮੌਕੇ ਸਰਪ੍ਰਸਤ ਜਗਦੀਸ਼ ਕਟਾਰੀਆ ਅਤੇ ਖਜ਼ਾਨਚੀ ਰਤਨ ਲਾਲ ਗਰੋਵਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply