Monday, June 15, 2026

ਨੋਸਰਬਾਜ਼ ਠੱਗ ਨੇ ਅਨੋਖੇ ਢੰਗ ਨਾਲ ਮਾਰੀ ਠੱਗੀ -3000 ਹਜ਼ਾਰ ਲੈ ਹੋਇਆ ਫਰਾਰ

PPN0911201712ਹਰਚੋਵਾਲ (ਗੁਰਦਾਸਪੁਰ), 9 ਨਵੰਬਰ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ)  – ਕਸਬਾਂ ਹਰਚੋਵਾਲ ਵਿਖੇ ਨੋਸਰਬਾਜ ਵਿਅਕਤੀ ਵਲੋ ਮੀਟ ਅਤੇ ਫਲ ਫਰੂਟ ਦੀ ਖ੍ਰਰੀਦਾਰੀ ਕਰਨ ਉਪਰੰਤ ਧੋਖੇ ਨਾਲ ਤਿੰਨ ਹਜ਼ਾਰ ਰੁਪਏ ਲੈ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਜਾਣਕਾਰੀ ਅਨੁਸਾਰ ਜਸਬੀਰ ਪੁੱਤਰ ਦਲੀਪ ਸਿੰਘ ਵਾਸੀ ਬਸਰਵਾਂ ਜੋ ਹਰਚੋਵਾਲ ਦੇ ਚੋਕ ਅੰਦਰ ਮੀਟ ਦੀ ਦੁਕਾਨ ਕਰਦਾ ਹੈ ਦੇ ਕੋਲ ਬੀਤੇ ਦਿਨ ਦੁਪਹਿਰ ਦੇ ਸਮਂੇ ਇੱਕ ਵਿਅਕਤੀ ਆਇਆ ਜੋ ਵਿਆਹ ਦੀ ਪਾਰਟੀ ਕਰਨ ਨੂੰ ਲੈ ਕੇ 10 ਕਿਲੋ ਬੱਕਰੇ ਦਾ ਮੀਟ 8 ਕਿਲੋ ਮੁਰਗਾ 10 ਕਿਲੋ ਮੱਛੀ ਪੈਕ ਕਰਨ ਲਈ ਕਿਹਾ।ਜਦ ਦੁਕਨਦਾਰ ਨੇ ਸਾਰਾ ਸਮਾਨ ਪੈਕ ਕਰ ਦਿੱਤਾ ਤਾਂ ਇਹ ਵਿਅਕਤੀ ਕਹਿਣ ਲੱਗਾ ਕੇ ਉਨਾਂ ਨੂੰ ਫਲ ਫਰੂਟ ਦੀ ਟੋਕਰੀ ਤੋਂ ਇਲਾਵਾ ਮਿਠਾਈ ਵੀ ਚਾਹੀਦੀ ਹੈ।ਇਹ ਸਾਰਾ ਸਮਾਨ ਵੀ ਲੈ ਦਿਓੁ।ਜਦ ਮੀਟ ਦੁਕਨਦਾਰ ਨੇ ਸਾਰਾ ਸਮਾਨ ਵੀ ਵੱਖ ਵੱਖ ਦੁਕਾਨਾਂ ਤੋਂ ਪੈਕ ਕਰਵਾ ਦਿੱਤਾ ਤਾਂ ਬਆਦ ਚ ਕਹਿਣ ਲੱਗਾ ਉਸ ਨੂੰ 3000/- ਰੁਪਏ ਦੇ ਦਿਓੁ।ਬਾਕੀ ਮੀਟ ਦਾ ਹਿਸਾਬ ਕਰਨ ਉਪਰੰਤ ਇਹ ਪੈਸੇ ਵਾਪਸ ਕਰ ਦਿੱਤੇ ਜਾਣਗੇ।ਜਦ ਪੈਸੇ ਲੈ ਲਏ ਤਾਂ ਮੀਟ ਵਾਲੇ ਦੁਕਨਦਾਰ ਨੂੰ ਇਹ ਵਿਅਕਤੀ ਕਹਿਣ ਲੱਗਾ ਕੇ ਦੋ ਹਜ਼ਾਰ ਦਾ ਇੱਕ ਨੋਟ ਪਾਟਾ ਹੋਇਆ, ਇਸ ਨੂੰ ਜੋੜਨ ਲਈ ਦੁਕਾਨ ਤੋਂ ਟਿਉੂਬ ਫੜ ਲਿਆਓ।ਜਦ ਦੁਕਾਨਦਾਰ ਟਿਊਬ ਲੈਣ ਲਈ ਗਿਆ ਤਾਂ ਇਹ ਠੱਗ ਨੋਜਵਾਨ ਆਪਣੇ ਸਾਥੀ ਨਾਲ ਗੱਡੀ `ਚ ਬੈਠ ਕੇ ਫਰਾਰ ਹੋ ਗਿਆ ਅਤੇ ਪੈਕ ਕਰਵਾਇਆ ਬਾਕੀ ਸਮਾਨ ਉਥੇ ਛੱਡ ਗਿਆ।ਇਸ ਅਨੋਖੀ ਠੱਗੀ ਦੀ ਘਟਨਾ ਇਲਾਕੇ ਦੇ ਦੁਕਨਦਾਰਾਂ `ਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply