Friday, October 2, 2026

ਰਿਆੜਕੀ ਸੱਥ ਦੇ ਸਨਮਾਨ ਸਮਾਰੋਹ `ਚ ਤਿੰਨ ਸ਼ਖ਼ਸੀਅਤਾਂ ਸਨਮਾਨਿਤ

ਬਟਾਲਾ, 14 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਨਵੰਬਰ-ਪੰਜਾਬੀ ਮਾਂ ਬੋਲੀ ਅਤੇ ਨਰੋਏ ਸਭਿਆਚਾਰ ਦੀ ਸਾਂਭ ਸੰਭਾਲ ਦਾ ਪ੍ਰਣ ਲੈਂਦਿਆਂ ਰਿਆੜਕੀ ਸੱਥ ਹਰਪਪੁਰਾ ਧੰਦੋਈ ਦਾ ਸਾਲਾਨਾ ਸਨਮਾਨਿਤ ਸਮਾਗਮ ਸੰਪਨ ਹੋ ਗਿਆ। ਇਸ ਮੌਕੇ `ਤੇ ਵੱਖੱ-ਵੱਖ ਬੁਲਾਰਿਆਂ ਨੇ ਆਪਣੀ ਮਾਤ ਭਾਸ਼ਾ ਦੇ ਪ੍ਰਸਾਰ ਪ੍ਰਚਾਰ ਲਈ ਇਕਜੁੱਟ ਹੋ ਕੇ ਯਤਨ ਕਰਨ `ਤੇ ਜ਼ੋਰ ਦਿੱਤਾ।ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਹੋਏ ਸਮਾਗਮ ਮੌਕੇ ਵੱਖ-ਵੱਖ ਖੇਤਰਾਂ `ਚ ਫਖ਼ਰਯੋਗ ਕੰਮ ਕਰਨ ਵਾਲੀਆਂ ਤਿੰਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।ਜਿਨ੍ਹਾਂ ਵਿੱਚ ਲੋਕ ਕਵੀ ਫਰਤੂਲ ਚੰਦ ਫ਼ੱਕਰ ਨੂੰ ਬਲਵੰਤ ਸਿੰਘ ਦਰਦੀ ਯਾਦਗਾਰੀ ਸਨਮਾਨ, ਭੰਗੜਾ ਕੋਚ ਪ੍ਰੋਫੈਸਰ ਬਲਬੀਰ ਸਿੰਘ ਕੋਲਾ ਨੂੰ ਚਮਨ ਹਰਿਗੋਬਿੰਦਪੁਰੀ ਅਤੇ ਹਾਕੀ ਉਲੰਪੀਅਨ ਸਵਰਣਜੀਤ ਸਿੰਘ ਨੂੰ ਮਾਤਾ ਜੱਸ ਕੌਰ ਬਸਰਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਰਿਆੜਕੀ ਸੱਥ ਦੇ ਬੁਲਾਰੇ ਸੂਬਾ ਸਿੰਘ ਖਹਿਰਾ ਦੀ ਅਗਵਾਈ ਹੇਠ ਹੋਏ ਸਮਾਗਮ `ਚ ਸੱਥ ਦੀਆਂ ਵਿਦੇਸ਼ਾਂ `ਚ  ਸਥਾਪਿਤ ਇਕਾਈਆਂ ਦੇ ਅਹੁੱਦੇਦਾਰਾਂ ਤੋਂ ਇਲਾਵਾ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।ਸਮਾਗਮ ਦੌਰਾਨ ਦਲੇਰ ਸੋਹੀ,ਸਵਿੰਦਰ ਭਾਗੋਵਾਲੀਆ ਅਤੇ ਰਣਯੋਧ ਸਿੰਘ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੀ ਝਲਕ ਪੇਸ਼ ਕਰਦਿਆਂ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ।
ਸ਼ਾਇਰ ਤੇ ਲੇਖਕ ਹਰਭਜਨ ਬਾਜਵਾ ਨੇ `ਸੱਥ` ਦੇ ਅਸਲ ਮਾਇਨੇ ਦੱਸੇ ਤੇ ਕਿਹਾ ਕਿ ਹੁਣ ਪਿੰਡਾਂ, ਕਸਬਿਆਂ `ਚ ਉਹ `ਸੱਥਾਂ` ਨਹੀਂ ਰਹੀਆਂ।ਕਿਉਂਕਿ ਅਜੋਕੇ ਦੌਰ `ਚ ਆਦਮੀ ਆਪਣਿਆਂ `ਚ ਹੀ ਗੁਆਚ ਗਿਆ ਹੈ।ਇਸੇ ਤਰ੍ਹਾਂ ਜਰਮਨ ਤੋਂ ਆਏ ਸ਼ਾਇਰ ਸੁੱਚਾ ਸਿੰਘ ਬਾਜਵਾ ਨੇ ਪੰਜਾਬ ਨੂੰ ਪੰਜਾਬੀ ਦਾ ਮੁੱਢ ਮੰਨਦੇ ਹੋਏ ਜਰਮਨ ਵਿੱਚ ਭਾਸ਼ਾਈ ਸਰਗਰਮੀਆਂ ਤੋਂ ਜਾਣੂ ਵੀ ਕਰਵਾਇਆ। ਸੱਥ ਦੇ ਨਿਗਰਾਨ ਸੂਬਾ ਸਿੰਘ ਖਹਿਰਾ ਨੇ ਰਿਆੜਕੀ ਖਿੱਤੇ ਵਿੱਚ ਸਾਹਿਤਿਕ ਸਰਗਰਮੀਆਂ ਜਾਰੀ ਰੱਖਣ ਦਾ ਅਹਿਦ ਕੀਤਾ ਅਤੇ ਦੱਸਿਆਂ ਕਿ ਕੇਵਲ ਨਿਰੋਆ ਸਭਿਆਚਾਰ ਤੇ ਸਾਹਿਤ ਹੀ ਨੌਜਵਾਨਾਂ ਨੂੰ ਸਹੀ ਸੇਧ ਦੇ ਸਕਦਾ ਹੈ। ਸਮਾਗਮ ਦੀ ਪ੍ਰਧਾਨਗੀ ਡਾ ਨਿਰਮਲ ਸਿੰਘ ਲਾਂਬੜਾ, ਹਰੀ ਕਾਦਿਆਨੀ, ਦੇਵਿੰਦਰ ਦੀਦਾਰ, ਪ੍ਰਿੰ. ਰਵਿੰਦਰਪਾਲ ਸਿੰਘ ਚਾਹਲ, ਡਾ. ਅਨੂਪ ਸਿੰਘ, ਸ਼੍ਰੀ ਅਗਨੀਹੋਤਰੀ ਆਦਿ ਨੇ ਕੀਤੀ।
ਪੰਜਾਬੀ ਸੱਥ ਲਾਂਬੜਾ ਤੋਂ ਡਾ. ਨਿਰਮਲ ਸਿੰਘ ਨੇ ਸੱਥ ਦੀਆਂ ਇਕਾਈਆਂ ਖਾੜੀ ਦੇਸ਼ਾਂ `ਚ ਸਥਾਪਿਤ ਕਰਨ ਤੋਂ ਜਾਣੂ ਕਰਵਾਇਆਂ ਅਤੇ ਦੱਸਿਆ ਕਿ ਉਹ ਸੱਥ ਰਾਹੀ ਪੰਜਾਬੀ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੀ ਖ਼ੂਸਬੋ ਦੂਰ ਦੁਰੇਡੇ ਤੱਕ ਮਹਿਕਾਈ ਜਾਵੇ।ਇਸ ਤੋਂ ਪਹਿਲਾਂ ਪ੍ਰਿੰਸੀਪਲ ਰੰਜੀਵ ਅਰੋੜਾ, ਡਾ ਅਨੂਪ ਸਿੰਘ, ਸੁਰਿੰਦਰ ਸ਼ਾਇਰ, ਸੰਧੂ ਬਟਾਲਵੀਂ, ਅਗਨੀਹੋਤਰੀ ਤੇ ਦਿਲਬਾਗ ਪੱਡਾ ਨੇ ਆਪਣੇ ਵਿਚਾਰ ਰੱੱਖੇ ਸੱਥ ਦੀਆਂ ਸਰਗਰਮੀਆਂ `ਤੇ ਸੰਤੁਸ਼ਟੀ ਜਤਾਈ।ਇਸ ਮੌਕੇ ਗੁਰਮੀਤ ਸਿੰਘ ਬਾਜਵਾ ਇੰਦਰਜੀਤ ਬਾਜਵਾ, ਨਰਿੰਦਰ ਬਰਨਾਲ, ਪ੍ਰਿੰ. ਪ੍ਰੇਮਪਾਲ ਢਿਲੋਂ, ਧਰਪ੍ਰੀਤ ਬਾਜਵਾ, ਲੈਕਚਰਾਰ ਸਤਨਾਮ ਸਿੰਘ ਥਰੀਏਵਾਲ ਕਮਲਦੀਪ ਕੌਰ, ਕੁਲਦੀਪ ਕੌਰ, ਬਲਵਿੰਦਰ ਕੌਰ, ਕੁਲਭੂਸ਼ਨ ਰਾਜਾ, ਨਰਸਿੰਗ ਲਾਲ, ਕਰਮਬੀਰ ਸਿੰਘ, ਤਰਲੋਕ ਨਾਥਪੁਰ, ਹਰਪਾਲ ਸਿੰਘ ਬੋਪਾਰਾਏ, ਅਮਰਜੀਤ ਕੌਰ, ਸੁਖਦੇਵ ਪ੍ਰੇਮੀ, ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply