Saturday, March 14, 2026

ਭੱਜੀ ਨੇ ਅਮਨਦੀਪ ਕ੍ਰਿਕੇਟ ਅਕੈਡਮੀ ‘ਚ ਕੀਤੀ ਪ੍ਰੈਕਟਿਸ

ਰਣਜੀ ਟ੍ਰਾਫ਼ੀ ਦੇ ਮੈਚ ਲਈ ਪੰਜਾਬ ਦੀ ਟੀਮ ਪਹੁੰਚੀ ਅੰਮ੍ਰਿਤਸਰ
ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕਿਸੇ ਵੀ ਖੇਤਰ ‘ਚ ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਅਤੇ ਲਗਾਤਾਰ ਪ੍ਰੈਕਟਿਸ PPN1511201701ਦੀ ਬਹੁਤ ਲੋੜ ਹੁੰਦੀ ਹੈ।ਪ੍ਰੈਕਟਿਸ ਤੋਂ ਬਿਨਾ ਕਦੀ ਵੀ ਸਫ਼ਲਤਾ ਨਹੀਂ ਮਿਲ ਸਕਦੀ ਸਖ਼ਤ ਮਿਹਨਤ ਅਤੇ ਪ੍ਰੈਕਟਿਸ ਦੇ ਬਲ ‘ਤੇ ਹੀ ਅੱਜ ਮੈਂ ਇਸ ਮੁਕਾਮ ‘ਤੇ ਪਹੁੰਚ ਸਕਿਆ ਹਾਂ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ 100 ਤੋਂ ਵੀ ਵੱਧ ਕੌਮਾਂਤਰੀ ਮੈਚ ਖੇਡ ਚੁੱਕੇ ਪ੍ਰਸਿਧ ਕ੍ਰਿਕਟਰ ਹਰਭਜਨ ਸਿੰਘ ਉਰਫ਼ ਭੱਜੀ ਨੇ  ਕੀਤਾ।ਭੱਜੀ ਪੰਜਾਬ ਟੀਮ ਦੇ ਕਪਤਾਨ ਹਨ ਅਤੇ ਪੱਛਮੀ ਬੰਗਾਲ ਨਾਲ 17 ਨਵੰਬਰ ਨੂੰ ਹੋਣ ਵਾਲੇ ਰਣਜੀ ਟ੍ਰਾਫ਼ੀ ਦੇ ਮੈਚ ਲਈ ਅੰਮ੍ਰਿਤਸਰ ਆਏ ਹੋਏ ਹਨ।ਅੱਜ ਭੱਜੀ ਨੇ ਠੰਡੀਆਂ ਹਵਾਵਾਂ ਚੱਲਣ ਦੇ ਬਾਵਜੂਦ ਅਮਨਦੀਪ ਕ੍ਰਿਕੇਟ ਅਕੈਡਮੀ ਦੀ ਅੰਤਰਰਾਸ਼ਟਰੀ ਪੱਧਰ ਦੀ ਗਰਾਉਂਡ ‘ਚ ਪ੍ਰੈਕਟਿਸ ਕੀਤੀ।ਭੱਜੀ ਨੇ ਜਿਥੇ ਗੇਂਦਬਾਜ਼ੀ ਦੀ ਪ੍ਰੈਕਟਿਸ ਕੀਤੀ ਉਥੇ ਹੀ ਬੱਲੇਬਾਜ਼ੀ ‘ਚ ਵੀ ਖੂਬ ਹੱਥ ਅਜ਼ਮਾਏ ਉਨ੍ਹਾਂ ਨੇ ਏ.ਸੀ.ਏ ਦੇ ਖਿਡਾਰੀਆਂ ਨੂੰ ਵੀ ਸਫ਼ਲਤਾ ਦੇ ਗੁਰ ਦਿੱਤੇ ਅਤੇ ਨਾਲ ਹੀ ਕਿਹਾ ਕਿ ਹਰ ਰੋਜ਼ ਪੂਰੇ ਜੋਰ ਅਤੇ ਤਨਦੇਹੀ ਨਾਲ ਪ੍ਰੈਕਟਿਸ ਕਰਕੇ ਹੀ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ ।ਉਨ੍ਹਾਂ ਨੇ ਅਮਨਦੀਪ ਕ੍ਰਿਕੇਟ ਅਕੈਡਮੀ ਵਲੋਂ ਬਣਾਈ ਸ਼ਾਨਦਾਰ ਗਰਾਉਂਡ ਲਈ ਵੀ ਬਹੁਤ ਤਾਰੀਫ਼ ਕੀਤੀ ਅਤੇ ਉਮੀਦ ਜ਼ਹਿਰ ਕੀਤੀ ਕਿ ਆਉਣ ਵਾਲੇ ਸਮੇਂ ‘ਚ ਇਸ ਮੈਦਾਨ ‘ਚ ਕੌਮਾਂਤਰੀ ਮੈਚ ਹੋਣਗੇ । ਅਮਨਦੀਪ ਕ੍ਰਿਕੇਟ ਅਕੈਡਮੀ ਵਲੋਂ ਡਾ. ਅਵਤਾਰ ਸਿੰਘ ਚੀਫ਼ ਆਰਥੋਪੇਡਿਕ ਸਰਜਨ ਅਮਨਦੀਪ ਹਸਪਤਾਲ ਹਸਪਤਾਲ ਨੇ ਭੱਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਅਤੇ ਰਣਜੀ ਟ੍ਰਾਫ਼ੀ ਦੇ ਮੈਚ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਕੌਮਾਂਤਰੀ ਕ੍ਰਿਕਟਰ ਹਰਵਿੰਦਰ ਸਿੰਘ, ਮਨੀਸ਼ ਸ਼ਰਮਾ, ਲਵਲੀ ਕ੍ਰਿਕੇਟ ਅਰੋੜਾ, ਕਮਾਲ ਚੌਧਰੀ, ਸਚਿਨ ਚੱਢ਼ਾ, ਦੀਪਕ ਸੈਣੀ ਆਦਿ ਹਾਜ਼ਿਰ ਸਨ ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply