Wednesday, March 11, 2026

ਲੇਖਕ ਹਰਮਿੰਦਰ ਭੱਟ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ ਨੂੰ ਕਿਤਾਬਾਂ ਭੇਂਟ

ਸੰਦੌੜ, 15 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਦੇ ਬਹੁ ਚਰਚਿਤ ਲੇਖਕ ਤੇ ਗਾਇਕ ਹਰਮਿੰਦਰ ਸਿੰਘ ਭੱਟ ਵਲੋਂ ਪੰਜਾਬੀ ਮਾਂ ਬੋਲੀ ਦੀ PPN1511201706ਸੇਵਾ ਵਿੱਚ ਲੱਗੀ ਸ਼ਹੀਦ ਕਾਰਤਾਰ ਸਿੰਘ ਸਰਾਭਾ ਲਾਇਬੇਰੀ ਪੰਜਗਰਾਈਆਂ ਨੂੰ ਆਪਣੀਆਂ ਨਵ੍ਹੀਆਂ ਪੁਸਤਕਾਂ ਦੀਆਂ ਕਾਪੀਆਂ ਭੇਂਟ ਕੀਤੀਆਂ ਗਈਆਂ ਹਨ। ਇਸ ਮੌਕੇ ਲਾਇਬਰੇਰੀ ਦੇ ਪ੍ਰਧਾਨ ਰਾਜੇਸ਼ ਰਿਖੀ ਨੇ ਕਿਹਾ ਕਿ ਲੇਖਕ ਭੱਟ ਨੇ ਤਨਕੀਨੀ ਗਿਆਨ ਦੇ ਵਿੱਚ ਬਤੌਰ ਲੇਖਕ ਜੋ ਕਾਰਜ ਕੀਤਾ ਹੈ, ਉਹ ਨਾ ਭੁੱਲਣਯੋਗ ਹੈ।ਇਹਨਾਂ ਨੇ ਹੁਣ ਤੱਕ ਸੱਤ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ ਜੋ ਇਸ ਪੇਂਡੂ ਖੇਤਰ ਦੇ ਵਿੱਚ ਵੱਡਾ ਕਾਰਜ ਹੈ।ਇਸ ਲਈ ਸਭਾ ਇਹਨਾਂ ਦੀ ਜਿੰਨੀ ਸਲਾਘਾ ਕਰੇ ਥੋੜੀ ਹੈ।ਉਹਨਾਂ ਕਿਹਾ ਕਿ ਇਹਨਾਂ ਪੁਸਤਕਾਂ ਦੇ ਨਾਲ ਪ੍ਰਾਇਮਰੀ ਪੱਧਰ ਦੇ ਵਿਦਿਆਰਥੀ ਬਹੁਤ ਲਾਭ ਲੈ ਸਕਣਗੇ ਕਿਉਂਕਿ ਪ੍ਰਾਇਮਰੀ ਦੇ ਵਿੱਚ ਅਜਿਹੀ ਕੋਈ ਵੀ ਪੁਸਤਕ ਨਹੀਂ ਹੈ ਜੋ ਵਿਦਿਆਰਥੀਆਂ ਦੇ ਕੰਪੳਿੂਟਰ ਸਿੱਖਣ ਲਈ ਸਹਾਈ ਹੋ ਸਕੇ ਇਸ ਲਈ ਇਹ ਪੁਸਤਕਾਂ ਰਾਮ ਬਾਣ ਦਾ ਕਾਰਜ ਕਰਨਗੀਆਂ ਵਿਦਿਆਰਥੀ ਇਹਨਾਂ ਦੇ ਨਾਲ ਸ਼ਮੇ ਦੇ ਹਾਣ ਦੇ ਹੋ ਕੇ ਚੱਲਣਯੋਗ ਹੋ ਸਕਦੇ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply