Wednesday, March 11, 2026

ਕਾਲਜ ਵਲੋਂ ਕਰਵਾਈ ਗਈ ਇਤਿਹਾਸਕ ਸ਼ਹਿਰ ਜੈਪੁਰ ਦੀ ਯਾਤਰਾ

ਬਠਿੰਡਾ, 16 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗਿਆਨ ਜਯੋਤੀ ਗਰਲਜ਼ ਕਾਲਜ ਵੱਲੋਂ ਵਿਦਿਅਕ ਅਤੇ ਇਤਿਹਾਸਕ PPN1611201705ਯਾਤਰਾ ਸ਼ਹਿਰ ਜੈਪੁਰ ਰਾਜਸਥਾਨ ਦੀ ਕਰਵਾਈ ਗਈ।ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਪਿੰ੍ਰਸੀਪਲ ਰਮਨਦੀਪ ਕੌਰ ਚੱਠਾ, ਕਾਲਜ ਡਾਇਰੈਕਟਰ ਜਗਮਿੰਦਰ ਸਿੰਘ ਅਤੇ ਚੇਅਰਮੈਨ ਸਤਵਿੰਦਰ ਸਿੰਘ ਰੂਬੀ ਵਲੋਂ ਯਾਤਰਾ ਤੋਰਨ ਮੌਕੇ ਹਰੀ ਝੰਡੀ ਦਿੱਤੀ ਗਈ।ਯਾਤਰਾ ਦੌਰਾਨ ਇਹਨਾਂ ਵੱਲੋਂ ਗੁਲਾਬੀ ਸ਼ਹਿਰ, ਕਿਲਾ ਜੈਪੁਰ, ਬਿਰਲਾ ਮੰਦਰ, ਹਵਾ ਮਹਿਲ, ਜਲ ਮਹਿਲ, ਜੰਤਰ-ਮੰੰਤਰ, ਚਿੜੀਆਂ ਘਰ ਤੋਂ ਇਲਾਵਾ ਅਲਬਰਟ ਹਾਲ ਮਿਉਜ਼ਅਮ ਆਦਿ ਸਥਾਨਾਂ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ।ਯਾਤਰਾ ਤੋਂ ਘਰ ਵਾਪਸੀ ਆਉਣ ’ਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਵਲੋਂ ਸਵਾਗਤ ਅਤੇ ਪ੍ਰਮਾਤਮਾ ਦਾ ਸ਼ੁਕਰਾਣਾ ਕੀਤਾ ਗਿਆ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply