ਬਠਿੰਡਾ, 16 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਨਵੀਂ ਬਸਤੀ ਦੇ ਰਹਿਣ ਵਾਲੇ 75 ਸਾਲਾ ਪਾਰਸ ਮਲ
ਜੈਨ ਪਿਛਲੇ ਚਾਰ ਸਾਲ ਗੋਡਿਆਂ ਦੇ ਦਰਦ ਤੋਂ ਪੀੜਿਤ ਸਨ।ਉਨਾਂ ਨੂੰ ਚੱਲਣ-ਫਿਰਨ ਤੋਂ ਬੇਹੱਦ ਪਰੇਸ਼ਾਨੀ ਨੇ ਘੇਰ ਰੱਖਿਆ ਸੀ।ਉਨਾਂ ਨੇ ਗੋਡਿਆਂ ਦੀ ਸਮੱਸਿਆ ਨੂੰ ਲੈ ਕੇ ਅਹਿਮਦਾਬਾਦ ਦੇ ਵੱਡੇ ਹਸਪਤਾਲ ਤੋਂ ਇਲਾਵਾ ਹੋਰ ਵੀ ਕਈ ਨਾਮੀਂ ਡਾਕਟਰਾਂ ਨੂੰ ਵੀ ਦਿਖਾਇਆ, ਪਰੰਤੂ ਉਹ ਡਾਕਟਰਾਂ ਦੀ ਸਲਾਹ ਨਾਲ ਸਹਿਮਤ ਨਹੀ ਹੋਏ।ਅੰਤ ਵਿੱਚ ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਦੀ ਡਾਕਟਰੀ ਸਲਾਹ ਦੇ ਬਾਅਦ ਗੋਡਿਆਂ ਨੂੰ ਬਦਲਵਾਉਣ ਦਾ ਫੈਸਲਾ ਕੀਤਾ।ਅੰਤ ਵਿੱਚ 13 ਨਵਬੰਰ ਨੂੰ ਮਰੀਜ਼ ਦੇ ਦੋਨੋਂ ਗੋਡੇ ਬਦਲੇ ਗਏ ਅਤੇ ਹੁਣ ਉਹ ਬਿਲਕੁੱਲ ਠੀਕ ਹੈ ਅਤੇ ਵਾਕਰ ਦੇ ਸਹਾਰੇ ਨਾਲ ਚੱਲ ਵੀ ਪਾ ਰਿਹਾ ਹੈ।ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਇਸ ਦੌਰਾਨ ਉਨਾਂ ਨੂੰ ਸਵਿਟਜਰਲੈਂਡ ਦੇ ਫਰਾਇਬਰਗ ਸੰਸਥਾਨ ਤੋਂ ਕੀਤੀ ਟ੍ਰੇਨਿੰਗ ਨਾਲ ਆਪਰੇਸ਼ਨ ਦੌਰਾਨ ਮਰੀਜ਼ ਦਾ ਬਲੱਡ ਲੋਸ ਬਹੁਤ ਘੱਟ ਹੋਇਆ ਅਤੇ ਛੋਟਾ ਚੀਰਾ ਲਗਾਇਆ ਗਿਆ ਸੀ।ਮਰੀਜ਼ ਆਪਰੇਸ਼ਨ ਦੇ ਕੁੱਝ ਦਿਨ ਬਾਅਦ ਹੀ ਚੱਲਣ ਫਿਰਨ ਲਗ ਪਿਆ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media