ਬਠਿੰਡਾ, 16 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗਿਆਨ ਜਯੋਤੀ ਗਰਲਜ਼ ਕਾਲਜ ਵੱਲੋਂ ਵਿਦਿਅਕ ਅਤੇ ਇਤਿਹਾਸਕ
ਯਾਤਰਾ ਸ਼ਹਿਰ ਜੈਪੁਰ ਰਾਜਸਥਾਨ ਦੀ ਕਰਵਾਈ ਗਈ।ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਪਿੰ੍ਰਸੀਪਲ ਰਮਨਦੀਪ ਕੌਰ ਚੱਠਾ, ਕਾਲਜ ਡਾਇਰੈਕਟਰ ਜਗਮਿੰਦਰ ਸਿੰਘ ਅਤੇ ਚੇਅਰਮੈਨ ਸਤਵਿੰਦਰ ਸਿੰਘ ਰੂਬੀ ਵਲੋਂ ਯਾਤਰਾ ਤੋਰਨ ਮੌਕੇ ਹਰੀ ਝੰਡੀ ਦਿੱਤੀ ਗਈ।ਯਾਤਰਾ ਦੌਰਾਨ ਇਹਨਾਂ ਵੱਲੋਂ ਗੁਲਾਬੀ ਸ਼ਹਿਰ, ਕਿਲਾ ਜੈਪੁਰ, ਬਿਰਲਾ ਮੰਦਰ, ਹਵਾ ਮਹਿਲ, ਜਲ ਮਹਿਲ, ਜੰਤਰ-ਮੰੰਤਰ, ਚਿੜੀਆਂ ਘਰ ਤੋਂ ਇਲਾਵਾ ਅਲਬਰਟ ਹਾਲ ਮਿਉਜ਼ਅਮ ਆਦਿ ਸਥਾਨਾਂ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ।ਯਾਤਰਾ ਤੋਂ ਘਰ ਵਾਪਸੀ ਆਉਣ ’ਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਵਲੋਂ ਸਵਾਗਤ ਅਤੇ ਪ੍ਰਮਾਤਮਾ ਦਾ ਸ਼ੁਕਰਾਣਾ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media