Wednesday, March 11, 2026

ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ ਨੇ ਮਨਾਇਆ ਨਹਿਰੂ ਯੁਵਾ ਕੇਂਦਰ ਦਾ ਸਥਾਪਨਾ ਦਿਵਸ

ਸੰਦੌੜ, 16 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਦਾ PPN1611201709ਸਥਾਪਨਾ ਦਿਵਸ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਵਿਖੇ ਮਨਾਇਆ ਗਿਆ ਇਸ ਮੌਕੇ ਹੋਏ ਸਮਾਗਮ ਦੌਰਾਨ ਬੁਲਾਰਿਆ ਨੇ ਨਹਿਰੂ ਯੁਵਾ ਕੇਂਦਰ ਬਾਰੇ ਤੇ ਕੇਂਦਰ ਵੱਲੋਂ ਪਿੰਡਾਂ ਦੀਆਂ ਕਲੱਬਾਂ ਤੇ ਸੁਸਾਇਟੀਆਂ ਰਾਹੀ ਸਮਾਜ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਕੇਂਦਰ ਦੀਆਂ ਸਕੀਮਾਂ ਦਾ ਲਾਭ ਲੈਣ ਤੇ ਨਹਿਰੂ ਯੁਵਾ ਕੇਂਦਰ ਸੰਗਰੂਰ ਨਾਲ ਜੁੜ ਕੇ ਸਮਾਜ ਸੇਵਾ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਕਲੱਬ ਵੱਲੋਂ ਲੋੜਵੰਦ ਬੱਚਿਆਂ ਦੀ ਸਟੇਸ਼ਨਰੀ ਦੇ ਕੇ ਮਦਦਕੀਤੀ ਗਈ ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਸਾਹਿਤ ਸਭਾ ਦੇ ਪ੍ਰਧਾਨ ਈਸ਼ਰਪਾਲ ਸਿੰਘ, ਲਾਇਬਰੇਰੀ ਦੇ ਪ੍ਰਧਾਨ ਰਾਜੇਸ਼ ਰਿਖੀ, ਸਿਹਤ ਇੰਸਪੈਕਟਰ ਗੁਲਜ਼ਾਰ ਖਾਨ, ਕੁਲਵਿੰਦਰ ਕੌਸ਼ਲ, ਅਜਾਨ ਮੁਹੰਮਦ, ਫਿਰੋਜ ਖਾਨ, ਸੰਦੀਪ ਕੁਮਾਰ, ਗਗਨ ਦੀਪ, ਗੁਰਪ੍ਰੀਤ ਸਿੰਂਘ ਪਰਮਿੰਦਰ ਸਿੰਂਘ ਪਿੰਦੀ ਸਮੇਤ ਸਮੂਹ ਮੈਂਬਰਾਨ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply