ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਿੰਦੋਸਤਾਨ ਸ਼ਿਵ ਸੈਨਾ ਵਲੋਂ ਪੰਜਾਬ ਇੰਚਾਰਜ਼ ਸੁਰਜੀਤ ਸਿੰਘ ਬਿੱਲਾ ਦੀ ਅਗਵਾਈ ਹੇਠ ਮਹਿਲਾ
ਮੰਡਲ ਦੀ ਚੋਣ ਕਰਵਾਈ ਗਈ।ਜਿਸ ਦੌਰਾਨ ਬਲਜਿੰਦਰ ਕੌਰ ਨੂੰ ਵੇਰਕਾ ਬਲਾਕ ਪ੍ਰਧਾਨ, ਗੁਰਮੀਤ ਕੌਰ ਮੀਤ ਪ੍ਰਧਾਨ ਤੇ ਗੁਰਜੀਤ ਕੌਰ ਸਲਾਹਕਾਰ ਨੂੰ ਨਿਯੁੱਕਤ ਕੀਤਾ ਗਿਆ।ਇਸੇ ਤਰ੍ਹਾਂ ਹੀ ਮਜੀਠਾ ਹਲਕੇ ਤੋਂ ਰਣਜੀਤ ਕੌਰ ਨੂੰ ਪ੍ਰਧਾਨ ਅਤੇ ਰਣਜੀਤ ਕੌਰ ਉਰਫ਼ ਰਾਣੀ ਨੂੰ ਮੀਤ ਪ੍ਰਧਾਨ ਨੂੰ ਬਣਾਇਆ ਗਿਆ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਪੰਜਾਬ ਇੰਚਾਰਜ਼ ਬਿੱਲਾ ਨੇ ਕਿਹਾ ਕਿ 2017-18 ‘ਚ ਮਹਿਲਾ ਮੰਡਲ ਲਈ 1500 ਤੋਂ ਲੈ ਕੇ 2000 ਤੱਕ ਮੈਂਬਰਸ਼ਿਪ ਭਰਨ ਦਾ ਟੀਚਾ ਰੱਖਿਆ ਗਿਆ ਹੈ।ਜਿਸ ਦੇ ਲਈ ਪਾਰਟੀ ਸ਼ਹਿਰਾਂ ਅਤੇ ਪਿੰਡਾਂ ‘ਚ ਹਰ ਪੱਧਰ `ਤੇ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media