Sunday, June 21, 2026

ਦੰਦਾ ਨੂੰ ਸਿਹਤਮੰਦ ਰੱਖਣ ਲਈ ਸਕੂਲ ਵਿੱਚ ਵਿਸ਼ੇਸ਼ ਸੈਮੀਨਾਰ

PPN2511201704 ਪਠਾਨਕੋਟ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਡੈਂਟਲ ਅਫਸਰ ਡਾ. ਡੋਲੀ ਅਗਰਵਾਲ ਦੀ ਅਗਵਾਈ ਹੇਠ ਸ਼ਹੀਦ ਮੱਖਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿੱਚ ਦੰਦਾ ਦਾ ਇੱਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਭੁਪਿੰਦਰ ਕੋਰ ਵਿਸ਼ੇਸ਼ ਤੋਰ ਤੇ ਮੋਜੂਦ ਰਹੇ। ਇਸ ਦੋਰਾਨ ਡਾ.ਡੋਲੀ ਅਗਰਵਾਲ ਡੀ.ਡੀ.ਐਚ.ਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੰਦਾਂ ਦਾ 28ਵਾਂ ਪੰਦਰਵਾੜਾ ਜ਼ੋ ਕਿ 15 ਤੋ 29 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ ਦੇ ਅਧੀਨ ਸਕੂਲ ਦੇ ਬੱਚਿਆ ਨੂੰ ਦੰਦਾ ਦੀ ਸਿਹਤ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾ ਨੇ ਕਿਹਾ ਕਿ ਬੱਚੇ ਆਪਣੇ ਦੰਦਾਂ ਨੂੰ ਹਰ ਰੋਜ਼ ਦਿਨ ਵਿੱਚ ਦੋ ਵਾਰ ਬਰਸ਼ ਨਾਲ ਸਾਫ ਜਰੂਰ ਕਰਨ, ਰਾਤ ਨੂੰ ਬਰਸ਼ ਕਰਨਾ ਬਹੁਤ ਜਰੂਰੀ ਹੈ, ਕਿਉਂਕਿ ਦਿਨ ਵੇਲੇ ਖਾਣਾ ਖਾਣ ਉਪਰੰਤ ਦੰਦਾ ਉਤੇ ਨਰਮ ਪਲਾਕ ਦੀ ਝਿੱਲੀ ਦੀ ਪਰਤ ਸਾਫ ਨਾ ਹੋੇਣ ਕਾਰਣ ਉਸ ਉਪਰ ਕੀੜਾ ਲੱਗਣ ਦੀ ਸੰਭਾਵਨਾ ਵਧੇਰੇ ਹੋ ਜਾਂਦੀ ਹੈ।ਉਨ੍ਹਾ ਨੇ ਬੱਚਿਆ ਨੂੰ ਸਹੀ ਢੰਗ ਨਾਲ ਬੁਰਸ਼ ਕਰਨ ਦਾ ਤਰੀਕਾ ਵੀ ਦੱਸਿਆ।
PPN2511201705ਡਾ. ਵਿਨੈ ਨੇ ਬੱਚਿਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਅਜਿਹਾ ਭੋਜਨ ਕਰਨਾ ਚਾਹੀਦਾ ਹੈ, ਜਿਸ ਵਿੱਚ ਵਿਟਾਮਿਨ ਅਤੇ ਖਣਿਜ ਪਦਾਰਥ ਜਿਆਦਾ ਮਾਤਰਾ ਵਿੱਚ ਹੋਣ।ਇਸ ਵਿੱਚ ਹਰੀਆ ਸਬਜੀਆ, ਫਲ, ਦੁੱਧ ਆਦਿ ਪਦਾਰਥ ਜਰੂਰ ਸ਼ਾਮਿਲ ਹੋਣ ਜ਼ੋ ਦੰਦਾ ਨੂੰ ਮਜ਼ਬੂਤ ਬਣਾਉਂਦੇ ਹਨ।ਬੱਚਿਆਂ ਨੂੰ ਆਪਣੇ ਦੰਦ ਹਰ 6 ਮਹੀਨੇ ਬਾਦ ਦੰਦਾਂ ਦੇ ਮਾਹਿਰ ਡਾਕਟਰ ਤੋ ਜਰੂਰ ਚੈਕ ਕਰਵਾਉਣ ਦੀ ਸਲਾਹ ਦਿਤੀ।ਆਪਣੇ ਬੁਰਸ਼ ਨੂੰ ਹਰ ਤਿੰਨ ਮਹੀਨੇ ਬਾਅਦ ਬਦਲੀ ਕਰਨ ਬਾਰੇ ਵੀ ਕਿਹਾ। ਇਸ ਦੋਰਾਨ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਬਾਰੇ ਪੈਂਫਲਟ ਵੀ ਵੰਡੇ ਗਏ। ਇਸ ਮੋਕੇ ਪੰਕਜ ਆਰ.ਬੀ.ਐਸ.ਕੇ ਕੋਆਡਿਨੇਟਰ, ਰਿੰਪੀ ਮਾਸ ਮੀਡੀਆ ਇੰਚਾਰਜ, ਸਕੂਲ ਸਟਾਫ ਰਾਜੀਵ ਮਹਿਤਾ, ਰੋਹਿਤ ਮਹਾਜਨ, ਮੱਧੂ ਗੁਪਤਾ, ਦਿਨੇਸ਼ ਸ਼ਾਹੀ,ਰ ੇਨੂੰ ਬਾਲਾ ਆਦਿ ਹਾਜਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply