ਨਵੀਂ ਦਿੱਲੀ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਤਿਹਾੜ ਜੇਲ ’ਚ ਬੰਦ ਭਾਈ ਦਇਆ ਸਿੰਘ ਲਾਹੌਰਿਆਂ ਨਾਲ ਜੇਲ ’ਚ ਮਾਰਕੁੱਟ ਕਰਨ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੀ.ਸੀ.ਟੀ.ਵੀ. ਬੰਦ ਹੋਣ ਦੇ ਮਾਮਲੇ ’ਚ ਉ_ਚ ਪੱਧਰੀ ਪੜਤਾਲੀਆਂ ਕਮੇਟੀ ਬਣਾਉਣ ਦਾ ਆਦੇਸ਼ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਜਸਟਿਸ ਐਸ. ਮੁਰਲੀਧਰ ਅਤੇ ਆਈ.ਐਸ. ਮੇਹਤਾ ਦੀ ਬੈਂਚ ਨੇ ਤਿਲਕ ਨਗਰ ਥਾਣੇ ਦੇ ਐਸ.ਐਚ.ਓ. ਨੂੰ ਇਸ ਮਸਲੇ ’ਤੇ ਤੁਰੰਤ ਐਫ.ਆਈ.ਆਰ ਦਰਜ ਕਰਕੇ ਇਲਾਕਾ ਡੀ.ਸੀ.ਪੀ ਦੀ ਨਿਗਰਾਨੀ ਹੇਠ ਜਾਂਚ ਕਰਕੇ 22 ਦਸੰਬਰ ਨੂੰ ਅਦਾਲਤ ’ਚ ਰਿਪੋਰਟ ਦਾਖਿਲ ਕਰਨ ਦਾ ਆਦੇਸ਼ ਦਿੱਤਾ ਹੈ।
ਜੌਲੀ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਸਿੱਖ ਕੈਦੀਆਂ ਨਾਲ ਮਾਰਕੁੱਟ ਦੌਰਾਨ ਸੀ.ਸੀ.ਟੀ.ਵੀ. ਆਪਣੇ ਆਪ ਬੰਦ ਹੋਣ ਦਾ ਜੇਲ ਪ੍ਰਸਾਸ਼ਨ ਦਾ ਦਾਅਵਾ ਸਮਝ ਤੋਂ ਬਾਹਰ ਹੈ। ਜੌਲੀ ਨੇ ਦੋਸ਼ ਲਗਾਇਆ ਕਿ ਜਾਣਬੁਝ ਕੇ ਸਬੂਤ ਪੈਦਾ ਹੋਣ ਤੋਂ ਰੋਕਣ ਵਾਸਤੇ ਜੇਲ ਪ੍ਰਸਾਸ਼ਨ ਵੱਲੋਂ ਸੀ.ਸੀ.ਟੀ.ਵੀ ਨੂੰ ਬੰਦ ਕੀਤਾ ਗਿਆ ਸੀ। ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਣ ਦੇ ਨਾਲ ਹੀ ਘੱਟਗਿਣਤੀ ਭਾਈਚਾਰੇ ਦੇ ਕੈਦੀਆਂ ਨਾਲ ਧੱਕਾ ਹੈ। ਜੌਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਜੇਲ ਮੰਤਰੀ ਤੋਂ ਜਾਣਕਾਰੀ ਲੈ ਕੇ ਇਸ ਮਾਮਲੇ ’ਤੇ ਮੂੰਹ ਖੋਲਣ ਦੀ ਵੀ ਬੇਨਤੀ ਕੀਤੀ।
Check Also
ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …
Punjab Post Daily Online Newspaper & Print Media