ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸੋਹਣ ਸਿੰਘ ਜਿਲ੍ਹਾ ਲਾਇਬ੍ਰੇਰੀ ਰਾਣੀ ਦਾ ਬਾਗ ਵਿਖੇ ਦੰਦਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ ਅਤੇ ਇੰਡੀਅਨ ਪੀਪਲ ਲਾਇਬ੍ਰੇਰੀ ਮੂਵਮੈਂਟ ਦੁਆਰਾ ਦਿੱਤੇ ਗਏ ਕੰਪਿਊਟਰ ਅਤੇ ਪ੍ਰਿੰਟਰ ਦਾ ਵੀ ਉਦਘਾਟਨ ਕੀਤਾ ਗਿਆ।ਇਸ ਮੌਕੇ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਜਿਲ੍ਹਾ ਲਾਇਬ੍ਰੇਰੀ ਵਿਖੇ ਆਏ ਪਾਠਕਾਂ ਦੀਆਂ ਔਕੜਾਂ ਨੂੰ ਹੱਲ ਕਰਨ ਅਤੇ ਜਿਲ੍ਹਾ ਲਾਇਬ੍ਰੇਰੀ ਨੂੰ ਇਕ ਡਿਜ਼ੀਟਲ ਲਾਇਬ੍ਰੇਰੀ ਬਣਾਉਣ ਦਾ ਵਾਅਦਾ ਵੀ ਕੀਤਾ।ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀਆਂ ਸਾਡੇ ਗਿਆਨ ਦਾ ਭੰਡਾਰ ਹਨ।ਇਨ੍ਹਾਂ ਤੋਂ ਤਰ੍ਹਾਂ ਤਰ੍ਹਾਂ ਦੇ ਗਿਆਨ ਪ੍ਰਾਪਤ ਹੋਣ ਦੇ ਨਾਲ ਨਾਲ ਵਿਅਕਤੀ ਦੀ ਸੋਚ ਵਿੱਚ ਵੀ ਕਾਫੀ ਬਦਲਾਅ ਆਉਂਦਾ ਹੈ।ਉਨ੍ਹਾਂ ਲਾਇਬ੍ਰੇਰੀਅਨ ਡਾ: ਪ੍ਰਭਜੋਤ ਕੌਰ ਸੰਧੂ ਵੱਲੋਂ ਲੋਕਾਂ ਨੂੰ ਲਾਇਬ੍ਰੇਰੀ ਨਾਲ ਜੋੜਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਦੰਦਾਂ ਦੇ ਲਗਾਏ ਫ੍ਰੀ ਮੈਡੀਕਲ ਕੈਂਪ ਵਿੱਚ ਡਾ. ਅਸ਼ੀਸ਼ ਹਾਂਡਾ ਅਤੇ ਲਾਇਬ੍ਰੇਰੀ ਮੈਂਬਰ ਡਾ. ਰਜਨੀ ਹਾਂਡਾ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ ਇਥੇ ਆਏ ਲੋਕਾਂ ਦੇ ਦੰਦਾਂ ਦੇ ਚੈਕਅਪ ਵੀ ਕੀਤੇ ਗਏ।ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਐਨ.ਜੀ.ਓ ਦੇ ਨੁਮਾਇੰੇਦੇ ਸ੍ਰੀਮਤੀ ਸਵਰਾਜ ਗਰੋਵਰ, ਦੀਪਕ ਬੱਬਰ, ਦੇਸ਼ ਬੰਧੂ, ਰੋਟਰੀ ਕਲੱਬ ਦੇ ਮੈਂਬਰ ਜਗਤ ਜੋਤੀ ਸਕੂਲ ਦੇ ਪਿ੍ਰੰਸੀਪਲ ਞਸੁਮਿਤ ਪੁਰੀ, ਮੁਕੇਸ਼ ਪੁਰੀ ਅਤੇ ਲਾਇਬ੍ਰੇਰੀ ਦੇ ਮੈਂਬਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media