ਬਠਿੰਡਾ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਪਤਾ ਹਸਪਤਾਲ ਵਲੋਂ ਇੱਕ ਦਿਨਾਂ ਮੁਫਤ ਹੱਡੀਆਂ ਅਤੇ ਅੱਖਾਂ ਦਾ ਚੈਕਅਪ ਕੈਂਪ 2-3 ਦਸੰਬਰ ਨੂੰ ਹਸਪਤਾਲ ਵਿੱਚ ਲਗਾਇਆ ਗਿਆ।ਕੈਂਪ ਵਿੱਚ 237 ਤੋਂ ਜਿਆਦਾ ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ।ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਵੱਲੋਂ ਮਰੀਜਾਂ ਦਾ ਖਾਸ ਚੈਕਅਪ ਦੌਰਾਨ ਡਾਕਟਰੀ ਸਲਾਹ ਅਤੇ ਫੀਜ਼ਿਓਥੈਰੇਪੀ ਸਲਾਹ ਮੁਫਤ ਦਿੱਤੀ ਗਈ।ਉਥੇ ਹੀ ਅੱਖਾਂ ਦੀ ਜਾਂਚ ਮਾਹਿਰ ਡਾ. ਪਾਰੂਲ ਗੁਪਤਾ ਵੱਲੋਂ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੰਪਿਊਟਰਾਈਜ਼ਡ ਮਸ਼ੀਨਾਂ ਦੇ ਨਾਲ ਕੀਤੀ ਗਈ। ਉਥੇ ਹੀ ਸਫੇਦ ਅਤੇ ਕਾਲੇ ਮੋਤੀਏ ਤੋਂ ਗ੍ਰਸਤ ਮਰੀਜਾਂ ਦੀ ਵੀ ਵਿਸ਼ੇਸ ਜਾਂਚ ਦੇ ਬਾਅਦ ਬਿਨ੍ਹਾਂ ਟਾਂਕੇ ਦੇ ਆਪਰੇਸ਼ਨ ਲਈ ਸਲਾਹ ਦਿੱਤੀ ਗਈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ।ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਕੈਂਪ ਦੌਰਾਨ ਜਰੂਰਤਮੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਕੈਂਪ ਵਿੱਚ ਜਿਆਦਾਤਰ ਗੋਡਿਆਂ ਦੇ ਮਰੀਜ਼ਾਂ ਨੂੰ ਸੈਰ ਕਰਨ ਦੀ ਸਲਾਹ ਅਤੇ ਸਰੀਰਕ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media