Friday, March 13, 2026

ਸਰਕਾਰੀ ਪ੍ਰਾਇਮਰੀ ਸਕੂਲ ਨਠਵਾਲ `ਚ `ਦਾਖਲਾ ਮੇਲਾ` ਕਰਵਾਇਆ

PPN1112201713ਬਟਾਲਾ, 11 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀ.ਪੀ.ਈ.ਓ ਦਫ਼ਤਰ ਬਟਾਲਾ-1 ਦੇ ਸੈਂਟਰ ਸਕੂਲ ਨਠਵਾਲ ਵਿਖੇ ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ ਅਤੇ ਬੀ.ਪੀ.ਈ.ਓ ਰਾਜੀਵਕਮਲ ਸਿੰਘ ਦੀ ਰਹਿਨੁਮਾਈ ਹੇਠ ਪ੍ਰੀ-ਪ੍ਰਾਇਮਰੀ ਬੱਚਿਆਂ ਦਾ `ਦਾਖਲਾ ਮੇਲਾ` ਕਰਵਾਇਆ ਗਿਆ।ਦਾਖਲਾ ਮੇਲੇ ਵਿੱਚ ਸੈਂਟਰ ਦੇ ਨੌ ਸਕੂਲਾਂ ਦੇ ਬੱਚਿਆਂ, ਅਧਿਆਪਕਾਂ, ਐਸ.ਐਮ.ਸੀ. ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ।ਇਨ੍ਹਾਂ ਪਿੰਡਾਂ ਵਿੱਚ ਬਾਸਰਪੁਰਾ, ਬੱਲ-ਪੁਰੀਆਂ, ਪੁਰੀਆਂ ਕਲਾਂ, ਚੂਹੇਵਾਲ, ਬੋਦੇ ਦੀ ਖੂਹੀ, ਰੰਗੀਲਲਪੁਰਾ, ਬਾਉਲੀ ਇੰਦਰਜੀਤ ਅਤੇ ਹਸਨਪੁਰ ਖੁਰਦ ਦੇ ਪਿੰਡ ਸ਼ਾਮਲ ਸਨ।
ਐਸ.ਡੀ.ਐਮ ਬਟਾਲਾ ਸ੍ਰੀ ਰੋਹਿਤ ਗੁਪਤਾ ਨੇ ਸਕੂਲਾਂ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਬਹੁਤ ਵਧੀਆ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਜਿਥੇ ਬੇਹਤਰ ਬੁਨਿਆਦੀ ਢਾਂਚਾ ਉਪਲੱਬਧ ਹੈ ਉਥੇ ਸਾਰੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਬਹੁਤ ਹੀ ਕਾਬਲ ਤੇ ਉੱਚ ਸਿੱਖਿਅਤ ਹਨ।ਉਨਾਂ ਨੇ ਸਕੂਲ ਪੜ੍ਹਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਤ ਵੀ ਕੀਤਾ।
ਬੀ.ਪੀ.ਈ.ਓ ਰਾਜੀਵਕਮਲ ਸਿੰਘ ਨੇ ਜਿਥੇ ਬੱਚਿਆਂ ਦਾ ਦਾਖਲਾ ਵਧਾਉਣ ਦੀ ਅਪੀਲ ਕੀਤੀ ਉਥੇ ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਹੋਰ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਅਧਿਆਪਨ ਦੀ ਡਿਊਟੀ ਨਿਭਾਉਣ ਤਾਂ ਜੋ ਸਰਕਾਰੀ ਸਕੂਲਾਂ ਦੇ ਨਤੀਜੇ ਸਭ ਤੋਂ ਬੇਹਤਰ ਲਿਆਂਦੇ ਜਾ ਸਕਣ।ਸਰਕਾਰੀ ਪ੍ਰਾਇਮਰੀ ਸਕੂਲ ਨਠਵਾਲ, ਚੂਹੇਵਾਲ ਤੇ ਬਾਸਰਪੁਰ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।ਵਿਸ਼ੇਸ਼ ਤੌਰ `ਤੇ ਪਹੁੰਚੀ ਕਵਿਤਰੀ ਵਰਿੰਦਰ ਰੰਧਾਵਾ ਤੇ ਕਵੀ ਸੰਦੀਪ ਕੁਮਾਰ ਨੇ ਛੋਟੇ ਬੱਚਿਆਂ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ।ਹੈਡ ਟੀਚਰ ਸ੍ਰੀਮਤੀ ਸੁਖਰਾਜ ਅਤੇ ਅਧਿਆਪਕ ਨਿਰਮਲ ਸਿੰਘ ਨੇ ਵੀ ਕਵਿਤਾਵਾਂ ਪੇਸ਼ ਕੀਤੀਆਂ।ਸੀ.ਐਚ.ਟੀ ਰਛਪਾਲ ਸਿੰਘ ਨੇ ਪ੍ਰੀ ਪ੍ਰਾਇਮਰੀ ਬੱਚਿਆਂ ਦੇ ਦਾਖਲੇ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਰਵਿੰਦਰ ਸਿੰਘ, ਸੁਖਰਾਜ, ਸਤਿੰਦਰਜੀਤ ਕੌਰ, ਸਰਬਜੀਤ ਸਿੰਘ, ਸੰਦੀਪ ਕੁਮਾਰ, ਪਰਮਜੀਤ ਸਿੰਘ, ਰਾਜੇਸ਼ ਕੁਮਾਰ, ਮਨਜੀਤ ਸਿੰਘ, ਕੁਲਜੀਤ ਕੌਰ, ਬਲਜਿੰਦਰ ਸਿੰਘ ਬੱਲ, ਕੁਲਬੀਰ ਕੌਰ, ਰੇਨੂਕਾ ਨਈਅਰ, ਭੁਪਿੰਦਰ ਸਿੰਘ, ਦਿਲਪ੍ਰੀਤ ਕੌਰ, ਜਸਪਾਲ ਸਿੰਘ, ਬਲਜੀਤ ਕੌਰ, ਇਕਬੀਰ ਕੌਰ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply