Wednesday, September 9, 2026

ਰੇਲਵੇ ਵਿਭਾਗ ਵਲੋਂ ਲੈਟਰੀਨ, ਬਾਥਰੂਮ ਠੇਕੇ ‘ਤੇ ਦੇ ਕੇ ਯਾਤਰੀਆਂ ਨਾਲ ਧੱਕਾ – ਰਾਹੀਂ

PPN250710
ਬਠਿੰਡਾ,  25  ਜੁਲਾਈ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਬਠਿੰਡਾ ਦਾ ਰੇਲਵੇ ਸਟੇਸ਼ਨ ਜੋ ਕਿ ਏਸੀਆਂ ਦਾ ਸਭ ਤੋਂ ਵੱਡਾ ਜੰਕਸ਼ਨ ਹੋਣ ਦੇ ਬਾਵਜੂਦ ਵੀ ਕਈ ਯਾਤਰੀਆਂ ਨੂੰ ਸੁਵਿੱਧਾ ਦੇਣ ਤੋਂ ਵਾਂਝਾ ਹੈ, ਰੇਲਵੇ ਸਟੇਸ਼ਨ ‘ਤੇ ਬਣੇ ਲੈਟਰੀਨ, ਬਾਥਰੂਮ ਲੁੱਟ ਦਾ ਘਰ ਬਣੇ ਹੋਏ ਹਨ। ਇਨ੍ਹਾਂ ਦੀ ਮਨਮਰਜ਼ੀ ਦਾ ਕਾਰਨ ਖੁਦ ਰੇਲਵੇ ਵਿਭਾਗ ਹੈ। ਕਿਉਕਿ ਰੇਲਵੇ ਵਿਭਾਗ ਨੇ ਇਨ੍ਹਾਂ ਠੇਕੇਦਾਰਾਂ ਨੂੰ ਲੈਟਰੀਨ ਤੇ ਬਾਥਰੂਮ ਦਾ ਠੇਕਾ ਦੇ ਕੇ ਲੋਕਾਂ ਦੀ ਲੁੱਟ-ਖਸੁੱਟ ਸ਼ੁਰੂ ਕਰਵਾਈ ਹੋਈ ਹੈ ਇਨ੍ਹਾਂ ਲੈਟਰੀਨ ਬਾਥਰੂਮ ਵਿਚ ਪਿਸ਼ਾਬ ਕਰਨ ਦੇ ਵੀ 2 ਰੁਪਏ  ਲੱਗਦੇ ਨੇ ਜੋ ਪਹਿਲਾ ਮੁਫ਼ਤ ਹੁੰਦਾ ਸੀ, ਇਨ੍ਹਾਂ ਬਾਥਰੂਮ ਦੇ ਕਰਿੰਦੇ ਧੱਕੇ ਨਾਲ ਲੋਕਾਂ ਕੋਲੋਂ ਪੈਸੇ ਵਸੂਲਦੇ ਹਨ। ਇਨ੍ਹਾਂ ਲੈਟਰੀਨ ਦੀ ਲਿਸਟ ਮੁਤਾਬਕ ਇਨ੍ਹਾਂ ਰੇਟਾਂ ਦੀ ਜਮੀਨ ਆਸਮਾਨ ਦਾ ਫ਼ਰਕ ਹੈ ਲੈਟਰੀਨ ਜਾਣ ਦੇ ੫ ਰੁਪਏ ਲਏ ਜਾਂਦੇ ਹਨ। ਜਦੋਕਿ ਲੈਟਰੀਨਾਂ ਬਾਥਰੂਮ ਦੀਆਂ ਕੰਧਾਂ ‘ਤੇ ਰੇਟ ਲਿਸਟ ‘ਤੇ 2  ਰੁਪਏ ਲਿਖੇ ਹੋਏ ਹਨ। ਇਸ ਮੌਕੇ ਕਲੱਬ ਪ੍ਰਧਾਨ ਸੁਰਿੰਦਰਪਾਲ ਰਾਹੀਂ ਨੇ ਇਸ ਲੁੱਟ ਸਬੰਧੀ ਜਦੋਂ ਜਨਰਲ ਮੈਨੇਜਰ ਦੇ ਸਹਾਇਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਲ ਤਸੱਲੀ ਬਖਸ਼ ਜਵਾਬ ਨਹੀ ਸੀ। ਸਿਰਫ਼ ਇੰਨ੍ਹਾਂ ਕਿਹਾ ਕਿ ਵਿਭਾਗ ਨੇ ਬਾਥਰੂਮ ਲੈਟਰੀਨਾਂ ਠੇਕੇ ‘ਤੇ ਦਿੱਤੇ ਹਨ। ਜਦੋਂ ਵੱਧ ਰੇਟ ਵਸੂਲੇ ਜਾਣ ਦਾ ਜ਼ਿਕਰ ਕੀਤਾ ਤਾਂ ਸਹਾਇਕ ਨੇ ਕਿਹਾ ਕਿ ਇਹ ਉਨ੍ਹਾਂ ਦੇ ਧਿਆਨ ਵਿਚ ਨਹੀ। 

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply