ਮਾਲੇਰਕੋਟਲਾ, 13 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਦਾ ਇੱਕ ਦਿਨਾਂ ਵਿੱਦਿਅਕ ਟੂਰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਖੇ ਲਿਜਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਮੁਹੰਮਦ ਰਫੀਕ ਥਿੰਦ ਨੇ ਦੱਸਿਆ ਕਿ ਇਸ ਟੂਰ ‘ਚ ਸਕੂਲ ਦੇ 66 ਵਿਦਿਆਰਥੀਆਂ ਨੂੰ ਲਿਜਾਇਆ ਗਿਆ ਅਤੇ ਉਹਨਾਂ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਸਕੂਲ ਦੇ ਸੀਨੀਅਰ ਅਧਿਆਪਕਾਂ ਸ਼੍ਰੀਮਤੀ ਸਤਵਿੰਦਰ ਕੌਰ, ਸ਼੍ਰੀਮਤੀ ਰੁਬੀਨਾ ਖਾਨਮ, ਡਾ. ਸਲੀਮ ਜੁਬੇਰੀ, ਵਿਜੈਕਰਨ ਸਿੰਘ ਅਤੇ ਮਾਸੂਮ ਸਾਹਿਬ ਨੂੰ ਵੀ ਇਸ ਟੂਰ ਨਾਲ ਭੇਜਿਆ ਗਿਆ।ਵਿਦਿਆਰਥੀਆਂ ਨੇ ਕਸੌਲੀ ਵਿਖੇ ਮੰਨਕੀ ਪੁਆਇੰਟ, ਇਤਿਹਾਸਿਕ ਚਰਚ, ਸਨ ਸੈੱਟ ਅਤੇ ਪਹਾੜ੍ਹੀ ਦ੍ਰਿਸ਼ਾਂ ਦਾ ਖੂਬ ਆਨੰਦ ਮਾਣਿਆ।ਵਾਪਸੀ `ਤੇ ਵਿਦਿਆਰਥੀਆਂ ਨੂੰ ਪਿੰਜੌਰ ਗਾਰਡਨ, ਸਰਹੰਦ ਸਥਿਤ ਰੋਜ਼ਾ ਸ਼ਰੀਫ ਅਤੇ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਲਿਜਾਇਆ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media