ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਕੇਸ ਸੰਭਾਲ ਪ੍ਰਚਾਰ ਸੰਸਥਾ ਪ੍ਰਧਾਨ, ਉਦਯੋਗਪਤੀ, ਸੰਚਾਲਕ ਫ੍ੀ ਹੋਮਿਓਪੈਥਿਕ ਡਿਸਪੈਂਸਰੀ ਤੇ
ਸਮਾਜਸੇਵੀ ਡਾਕਟਰ ਭੁਪਿੰਦਰ ਸਿੰਘ, ਉਹਨਾਂ ਦੀ ਭੈਣ ਸਰਦਾਰਨੀ ਅਮਰਇੰਦਰ ਕੌਰ ਅਤੇ ਸਪੁੱਤਰ ਰਾਜਾ ਇਕਬਾਲ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਨੰਗਲ ਦੇ ਬੱਚਿਆਂ ਨੂੰ ਸਰਦੀ ਤੋਂ ਬਚਾਉਂਣ ਲਈ ਮੁਫਤ ਸਵੈਟਰ ਵੰਡੇ ਗਏ।ਇਸ ਮੌਕੇ ਰਿਟਾ. ਅਧਿਆਪਕ ਸੁਖਦੇਵ ਸਿੰਘ ਸੰਧਾਵਲੀਆ, ਗੁਰਵਿੰਦਰ ਸਿੰਘ ਮੱਲੂਨੰਗਲ, ਕਾਮਰੇਡ ਕੁਲਵੰਤ ਸਿੰਘ ਗਿੱਲ, ਬਲਬੀਰ ਸਿੰਘ ਸਰਾਂ, ਸਤਿਨਾਮ ਸਿੰਘ ਸਰਾਂ, ਅਵਤਾਰ ਸਿੰਘ ਗਿੱਲ ਤੋਂ ਇਲਾਵਾ ਸਕੂਲ ਸਟਾਫ ਗੁਰਪ੍ਰਤਾਪ ਸਿੰਘ, ਸ੍ਰੀਮਤੀ ਪ੍ਰਵੀਨ ਦਾਵੜਾ, ਪਰਮਿੰਦਰ ਕੌਰ, ਮਿਨਾਕਸ਼ੀ, ਗੁਰਵਿੰਦਰ ਕੌਰ ਗਿੱਲ, ਬੀਬਾ ਪਵਨਦੀਪ ਕੌਰ, ਬੀਬਾ ਕਿਰਨਦੀਪ ਕੌਰ ਆਦਿ ਵੀ ਮੌਜੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media