ਮਲੋਟ, 17 ਦਸੰਬਰ (ਪੰਜਾਬ ਪੋਸਟ- ਵਿਜੇ ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਪੜੋ ਪੰਜਾਬ ਪੜਾਉ ਪੰਜਾਬ ਤਹਿਤ ਇੰਗਲਿਸ਼ ਮੇਲਾ ਲਗਵਾਇਆ ਗਿਆ, ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਇੰਗਲਿਸ਼ ਵਿਸ਼ੇ ਨਾਲ ਸਬੰਧਿਤ ਚਾਰਟ, ਮਾਡਲ, ਤਿਆਰ ਕੀਤੇ ਗਏ, ਇਹ ਮੇਲਾ ਬੱਚਿਆਂ ਦੇ ਮਨ ਵਿਚੋ ਇੰਗਲਿਸ਼ ਪ੍ਰਤੀ ਡਰ ਦੂਰ ਕਰਨ ਲਈ ਲਗਾਇਆ ਗਿਆ ਸੀ, ਇਸ ਮੇਲੇ ਵਿੱਚ ਟੀਚਿੰਗ ਏਡ ਨਾਲ ਇੰਗਲਿਸ਼ ਵਿਸ਼ੇ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਬਚਿਆ ਨੇ ਇਸ ਮੇਲੇ ਵਿਚ ਬਹੁਤ ਉਤਸ਼ਾਹ ਨਾਲ ਭਾਗ ਲਿਆ।ਇਸ ਮੇਲੇ ਦਾ ਉਦਘਾਟਨ ਹਿੰਮਤ ਸਿੰਘ ਸਰਪ੍ਰਸਤ ਟੀਚਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ, ਮਦਨ ਲਾਲ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ ਨੇ ਕੀਤਾ ਅਤੇ ਬੱਚਿਆਂ ਵਾਸਤੇ ਚੰਗਾ ਉਪਰਾਲਾ ਦੱਸਿਆ।ਇਸ ਮੇਲੇ ਵਿੱਚ ਜਿਲ੍ਹਾ ਸਿਖਿਆ ਦਫਤਰ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵਿਸ਼ੇਸ਼ ਤੌਰ `ਤੇ ਪਹੁੰਚੀ।ਜਿਨ੍ਹਾਂ ਵਿਚ ਬਲਵਿੰਦਰ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ, ਵਰਿੰਦਰ ਕੁਮਾਰ, ਅਜੈ ਕੁਮਾਰ ਵਰਮਾ, ਦੀਪਕ ਕੁਮਾਰ, ਬੱਚਿਆਂ ਵਲੋਂ ਬਣਾਏ ਚਾਰਟ, ਮਾਡਲਾਂ ਦੀ ਤਾਰੀਫ ਕੀਤੀ।ਮੇਲੇ ਨੂੰ ਦੇਖਣ ਵਾਸਤੇ ਮਨੋਹਰ ਲਾਲ ਸ਼ਰਮਾ ਜਰਨਲ ਸਕੱਤਰ ਪਸਸਫ ਪੰਜਾਬ ਵੀ ਵਿਸ਼ੇਸ਼ ਤੌਰ `ਤੇ ਪੁੱਜੇ ਅਤੇ ਇਸ ਉਪਰਾਲੇ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ।ਮੇਲੇ ਨੂੰ ਸਫਲ ਬਣਾਉਣ ਲਈ ਮੈਡਮ ਪਿਯੰਕਾ, ਮੈਡਮ ਸੁਮਨ ਰਾਣੀ, ਮੈਡਮ ਸੁਮਨ ਕਾਜਲਾ, ਮੈਡਮ ਸੀਤਾ ਰਾਣੀ ਅਤੇ ਮੈਡਮ ਰੇਖਾ ਰਾਣੀ ਨੇ ਬਹੁਤ ਮਿਹਨਤ ਕੀਤੀ, ਪਿ੍ੰਸੀਪਲ ਸ੍ਰੀ ਵਿਜੈ ਗਰਗ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਆਖਿਆ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media