Friday, March 13, 2026

ਸਿੱਖ ਜੱਜ ਬਣਾਉਣ ਲਈ ਦਿੱਲੀ ਕਮੇਟੀ, ਇਨਸਾਫ਼ ਮੰਗਣ ਦੀ ਥਾਂ ਹੁਣ ਇਨਸਾਫ਼ ਦੇਣ ਵੱਲ ਤੁਰਾਂਗੇ – ਜੀ.ਕੇ

ਨਵੀਂ ਦਿੱਲੀ, 1 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਨਵੇਂ ਸਾਲ PPN0101201808ਦੇ ਸਬੰਧ ਵਿਚ ਗੁਰਮਤਿ ਸਮਾਗਮ ਕਰਵਾਏ ਗਏ।ਗੁ. ਬੰਗਲਾ ਸਾਹਿਬ, ਗੁ. ਸ਼ੀਸ਼ਗੰਜ ਸਾਹਿਬ, ਗੁ. ਰਕਾਬਗੰਜ ਸਾਹਿਬ ਵਿਖੇ ਹੋਏ ਸਮਾਗਮਾਂ ’ਚ ਸੰਗਤਾਂ ਨੇ ਵੱਡੀ ਗਿਣਤੀ ’ਚ ਭਾਗ ਲਿਆ। ਕਮੇਟੀ ਵੱਲੋਂ ਇਸ ਮੌਕੇ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਸਨ।ਕਮੇਟੀ ਵੱਲੋਂ ਨੌਜਵਾਨਾਂ ਨੂੰ ਹੋਟਲਾਂ, ਕਲੱਬਾਂ ਅਤੇ ਪੱਬਾਂ ’ਚ ਨਵੇਂ ਸਾਲ ਦੇ ਜਸ਼ਨ ਮਨਾਉਣ ਤੋਂ ਰੋਕਣ ਲਈ ਗੁਰਦੁਆਰਾ ਸਾਹਿਬਾਨ ਨੂੰ ਇਸ ਮੌਕੇ ਰੌਸ਼ਨੀ ਨਾਲ ਸਜਾਇਆ ਗਿਆ ਸੀ।
ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ  ਨੇ ਕਈ ਅਹਿਮ ਐਲਾਨ ਕੀਤੇ।ਸਰਕਾਰ ਵੱਲੋਂ ਜੱਜ ਬਣਨ ਦੀ ਪਾਤਰਤਾ ਪ੍ਰੀਖਿਆ ਦੇ ਕੱਢੇ ਗਏ ਫਾਰਮ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਸਿੱਖ ਵਕੀਲਾਂ ਨੂੰ ਉਕਤ ਪ੍ਰੀਖਿਆ ਦੇਣ ਲਈ ਪ੍ਰੇਰਿਤ ਕੀਤਾ।ਇੱਕ ਕਦਮ ਹੋਰ ਅੱਗੇ ਵੱਧਦੇ ਹੋਏ ਜੀ.ਕੇ ਨੇ ਦਿੱਲੀ ਦੇ ਸਿੱਖ ਪ੍ਰਤੀਭਾਗੀਆਂ ਨੂੰ ਇਸ ਸਬੰਧੀ ਕੋਚਿੰਗ ਵੀ ਕਮੇਟੀ ਵੱਲੋਂ ਕਰਵਾਉਣ ਦਾ ਐਲਾਨ ਕੀਤਾ।
ਜੀ.ਕੇ. ਨੇ ਕਿਹਾ ਕਿ 1984 ਦਾ ਇਨਸਾਫ਼ ਅੱਜ ਤਕ ਅਸੀਂ ਮੰਗ ਰਹੇ ਹਾਂ, ਪਰ ਹੁਣ ਸਿੱਖ ਵਕੀਲਾ ਨੂੰ ਜੱਜ ਬਣਕੇ ਇਨਸਾਫ਼ ਦੇਣ ਦੀ ਮੁਹਿੰਮ ਵੱਲ ਇੱਕ ਕਦਮ ਅੱਗੇ ਪੁਟਣ ਦਾ ਅਸੀਂ ਫੈਸਲਾ ਕੀਤਾ ਹੈ ਤਾਂ ਕਿ ਘੱਟਗਿਣਤੀ ਕੌਮ ਦਾ ਦਰਦ ਆਪਣੇ ਮੰਨ ’ਚ ਲੈਣ ਵਾਲੇ ਜੱਜ ਵੀ ਅਦਾਲਤ ’ਚ ਬੈਠ ਸਕਣ।ਇਛੁੱਕ ਪ੍ਰਤੀਭਾਗੀਆਂ ਨੂੰ ਇਸ ਸਬੰਧੀ ਕਮੇਟੀ ਦੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਨੂੰ ਮਿਲਣ ਦੀ ਜੀ.ਕੇ ਨੇ ਸਲਾਹ ਦਿੱਤੀ।
ਸਿੱਖ ਸਿਧਾਂਤਾ ਦਾ ਪ੍ਰਚਾਰ ਕਰਨ ਲਈ ਨਵੀਂ ਆਈ ਪੰਜਾਬੀ ਫ਼ਿਲਮ `ਪ੍ਰਾਉਡ ਟੂ ਬੀ ਏ ਸਿੱਖ-ਪਾਰਟ 2` ਨੂੰ ਉਤਰ ਭਾਰਤ ਦੇ ਸੂਬਿਆਂ ’ਚ ਟੈਕਸ ਫ੍ਰੀ ਕਰਨ ਦੀ ਜੀ.ਕੇ ਨੇ ਵਕਾਲਤ ਕੀਤੀ।ਜੀ.ਕੇ ਨੇ ਇਸ ਸਬੰਧੀ ਦਿੱਲੀ, ਹਰਿਆਣਾ, ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਯੂ.ਪੀ ਦੇ ਮੁੱਖ ਮੰਤਰੀਆਂ ਨੂੰ ਇਸ ਸਬੰਧੀ ਟੈਕਸ ਛੋਟ ਲਈ ਪੱਤਰ ਭੇਜਣ ਦੀ ਗੱਲ ਕਹੀ।ਜੀ.ਕੇ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਰਲੇਵੇਂ ਨੂੰ ਰੋਕਣ ਵਾਸਤੇ ਕਮੇਟੀ ਵੱਲੋਂ ਚੁੱਕੇ ਗਏ ਕਦਮਾਂ ਦੀ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਗਤਾਂ ਪਾਸੋਂ ਧਾਰਾ 25 ਬੀ ’ਚ ਸੋਧ ਕਰਾਉਣ ਦੇੇ ਮੱਤੇ ’ਤੇ ਲੜਾਈ ਸ਼ੁਰੂ ਕਰਨ ਦੀ ਪ੍ਰਵਾਨਗੀ ਵੀ ਲਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply