Sunday, December 22, 2024

ਪੁਲਿਸ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਨਾ ਕਰਨ ‘ਤੇ ਮ੍ਰਿਤਕ ਦੇ ਪਰਿਵਾਰ ਵਲੋਂ ਥਾਣੇ ਸਾਹਮਣੇ ਧਰਨਾ

PPN280719
ਅੰਮ੍ਰਿਤਸਰ, 28  ਜੁਲਾਈ (ਸੁਖਬੀਰ ਸਿੰਘ) – ਵਿਆਜ ਉੱਪਰ ਪੈਸੇ ਦੇਣ ਵਾਲਿਆਂ ਹੱਥੋਂ ਤੰਗ ਹੋ ਕੇ ਪਿੱਛਲੇ ਦਿਨੀ ਆਤਮ ਹੱਤਿਆ ਕਰਨ ਵਾਲੇ ਸਤਬੀਰ ਸਿੰਘ ਵਾਸੀ ਗੋਬਿੰਦ ਨਗਰ, ਸੁਲਤਾਨਵਿੰਡ ਰੋਡ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਵਾਈ ਦੇ ਖਿਲਾਫ ਅੱਜ ਥਾਣਾ ਬੀ-ਡਵੀਜਨ ਦੇ ਬਾਹਰ ਸੁਲਤਾਨਵਿੰਡ ਗੇਟ ਵਿਖੇ ਧਰਨਾ ਦੇ ਕੇ ਰੋਸ ਧਰਨਾ ਦਿੱਤਾ।ਪੀੜਿਤ ਪਰਿਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਤਬੀਰ ਸਿੰਘ ਸੋਨੂੰ ਨੇ ਦਮਨਪੀ੍ਰਤ ਸਿੰਘ, ਮਨਪੀ੍ਰਤ ਸਿੰਘ ਪੁੱਤਰਾਨ ਅਤੇ ਇੰਦਰਜੀਤ ਕੋਰ ਪਤਨੀ ਸ਼ਮਸੇਰ ਸਿੰਘ ਵਾਸੀ ਚੁੰਗੀ ਵਾਲਾ ਬਜਾਰ, ਗੋਬਿੰਦ ਨਗਰ, ਸੁਲਤਾਨਵਿੰਡ ਰੋਡ ਪਾਸੋਂ 30 ਪ੍ਰਤੀਸ਼ਤ ਮਹੀਨਾ ਵਿਆਜ ‘ਤੇ ਇੱਕ ਲੱਖ ੨੦ ਹਜਾਰ ਰਕਮ ਲਈ ਸੀ।ਜਿਸ ਨੂੰ ਉਨਾਂ ਨੇ ਵਿਆਜ ਜੋੜ  ਕੇ 7 ਮਹੀਨਿਆ ਵਿੱਚ 470000 ਰੁਪਏ ਬਣਾ ਦਿੱਤੇ। ਅਤੇ ਉਕਤ ਵਿਆਜੜੀਏ ਰਕਮ ਵਾਪਸ ਕਰਨ ਲਈ ਸਤਬੀਰ ਸੋਨੂੰ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਏ ਅਤੇ ਧਮਕੀਆਂ ਦੇਣ ਲੱਗੇ ਕਿ ਜੇਕਰ 2ਦਿਨਾਂ ਵਿੱਚ ਰਕਮ ਵਾਪਸ ਨਾ ਕੀਤੀ ਤਾਂ ਉਸਨੂੰ ਮੁਹੱਲੇ ਵਿੱਚ ਬੇਇੱਜਤ ਕਰਾਂਗੇ।ਇਸ ਬੇਇੱਜਤ ਕਰਨ ਵਾਲੀ ਧਮਕੀ ਦੇ ਡਰੋਂ ਸਤਬੀਰ ਨੇ ਆਪਣੀ ਪਤਨੀ ਨਵਦੀਪ ਕੋਰ ਦੀਆਂ ਸੋਨੇ ਦੀਆਂ ਦੋ ਚੂੜੀਆਂ, ਇੱਕ ਗਲੇ ਦਾ ਹਾਰ, ਇੱਕ ਆਈ ਬਾਲ ਕੰਪਨੀ ਦਾ ਮੋਬਾਇਲ ਫੋਨ ਦੇ ਦਿੱਤਾ, ਇਨਾਂ ਚੀਜਾਂ ਨੂੰ ਪ੍ਰਾਪਤ ਕਰਨ ਉਪਰੰਤ ਪਰਿਵਾਰ ਨੇ ਕਿਹਾ ਕਿ ਇਹ ਸਭ ਤਾਂ ਵਿਆਜ ਵਿੱਚ ਕੱਟਿਆ ਗਿਆ ਹੈ, ਇਸ ਲਈ ਬਾਕੀ ਰਕਮ 2  ਦਿਨਾਂ ਵਿੱਚ ਮੋੜ ਦੇ।ਇਸ ਧਮਕੀ ਤੋਂ ਡਰਦਿਆਂ ਸਤਬੀਰ ਸੋਨੂੰ ਨੇ ਮਿਤੀ 147-2014 ਨੂੰ ਜਹਿਰੀਲੀ ਚੀਜ ਖਾ ਲਈ, ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਅਤੇ ਇਲਾਜ਼ ਦੌਰਾਨ ਉਸ ਦੀ ਮੋਤ ਹੋ ਗਈ।ਪਰਿਵਾਰਕ ਮੈਂਬਰਾਂ ਦੱਸਿਆ ਕਿ ਉਨਾਂ ਨੇ ਇਸ ਬਾਬਤ ਥਾਣਾ ਬੀ-ਡਵੀਜ਼ਨ ਸ਼ਿਕਾਇਤ ਦੇ ਦਿੱਤੀ, ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕੇਸ ਤਾਂ ਦਰਜ ਕਰ ਦਿੱਤਾ ਗਿਆ।ਪ੍ਰੰਤੂ  17 ਦਿਨ ਬੀਤ ਜਾਣ ‘ਤੇ ਵੀ ਪੁਲਿਸ ਨੇ ਅਜੇ ਤੱਕ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀ ਕੀਤੀ । ਜਿਸ ਕਰਕੇ ਉਨਾਂ ਨੂੰ ਮਜਬੂਰ ਹੋ ਕੇ ਅੱਜ ਧਰਨਾ ਦਿੱਤਾ ਗਿਆ ਹੈ।

PPN280720
ਥਾਣਾ ਬੀ ਡਵੀਜਨ ਦੇ ਬਾਹਰ ਵੱਡੇ ਪੱਧਰ ਤੇ ਲਗਾਏ ਗਏ ਇਸ ਰੋਸ ਧਰਨੇ ਵਿੱਚ ਸਿੱਖ ਜੱਥੇਬੰਦੀ ਅਮਰ ਖਾਲਸਾ ਫਾਂਊਂਡੇਸ਼ਨ ਪੰਜਾਬ, ਖਾਲਸਾ ਬਲੱਡ ਡੋਨੇਟ ਯੂਨਿਟੀ, ਹੋਰ ਜੱਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪੀੜਤ ਪਰਿਵਾਰ ਦਾ ਸਾਥ ਦਿੰਦੇ ਹੋਏ ਦੋਸ਼ੀਆਂ ਤੇ ਪੁਲਿਸ ਖਿਲਾਫ ਜੋਰਦਾਰ  ਨਾਅਰੇਬਾਜੀ ਕੀਤੀ ਗਈ। ਇਸੇ ਦੋਰਾਨ ਸੀਨੀ. ਪੁਲਿਸ ਅਫਸਰ ਗੋਰਵ ਗਰਗ ਆਈ.ਪੀ.ਐਸ, ਥਾਣਾ ਬੀ-ਡਵੀਜਨ ਦੇ ਐਸ.ਐਚ.ਓ. ਦਿਲਬਾਗ ਸਿੰਘ, ਥਾਣਾ ਸੁਲਤਾਨਵਿੰਡ ਐਸ.ਐਚ.ਓ ਅਰੁਣ ਸ਼ਰਮਾ, ਰਾਮ ਬਾਗ ਥਾਣੇ ਦੇ ਐਸ.ਐਚ.ਓ ਪਰਵੇਸ਼ ਚੋਪੜਾ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਪੀੜਤ ਪਰਿਵਾਰ ਨੂੰ ਜਲਦੀ ਕੇਸ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।ਇਸ ਮੋਕੇ ਪੀੜਤ ਪਰਿਵਾਰ, ਜੱਥੇਬੰਦੀਆਂ ਦੇ ਆਗਅਾਂ ਅਤੇ ਇਲਾਕਾ ਨਿਵਾਸੀਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਦੁਬਾਰਾ ਵੱਡੇ ਪੱਧਰ ਤੇ ਧਰਨੇ ਲਾਉਣ ਲਈ ਮਜਬੂਰ ਹੋਣਗੇ। ਇਸ ਮੋਕੇ ਮ੍ਰਿਤਕ ਦੀ ਮਾਤਾ ਰਾਜ ਰਾਣੀ, ਮਨਪੀ੍ਰਤ ਸਿੰਘ ਭਰਾ, ਨਵਦੀਪ ਕੋਰ ਪਤਨੀ, ਅਮਰ ਖਾਲਸਾ ਫਾਂਊਂਡੇਸ਼ਨ ਪੰਜਾਬ ਪ੍ਰਧਾਨ ਅਵਤਾਰ ਸਿੰਘ ਖਾਲਸਾ, ਫਾਊਂਡੇਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਰਾਜਾ, ਸਕੱਤਰ ਜਨਰਲ ਫੁਲਜੀਤ ਸਿੰਘ ਵਰਪਾਲ, ਫਾਊਂਡੇਸ਼ਨ ਦੇ ਮੀਤ ਪ੍ਰਧਾਨ ਅਮਰਬੀਰ ਸਿੰਘ ਪਾਰਸ, ਸੁਖਪਾਲ ਸਿੰਘ ਬਾਜਵਾ, ਜਗਪੀ੍ਰਤ ਸਿੰਘ ਧਾਮੀ, ਜਸਬੀਰ ਸਿੰਘ, ਜੁਗਰਾਜ ਸਿੰਘ ਬਾਠ, ਭੁਪਿੰਦਰ ਸਿੰਘ ਭਿੰਦਾ, ਮਲਕੀਤ ਸਿੰਘ ਸ਼ੇਰਾ, ਲਖਬੀਰ ਸਿੰਘ, ਦਰਸ਼ਨ ਸਿੰਘ, ਜੀਵਨ ਸਿੰਘ ਨੰਬਰਦਾਰ, ਸੁਖਬੀਰ ਸਿੰਘ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply