Thursday, July 3, 2025
Breaking News

ਅੱਡਾ ਖਾਸਾ ਵਿਖੇ ਨਸ਼ਾ ਵਿਰੋਧੀ  ਸੈਮੀਨਾਰ 2 ਅਗਸਤ ਨੂੰ –ਡੀ. ਆਈ. ਜੀ ਫਰੂਕੀ

ਨਸ਼ਾ ਛੱਡ ਚੁੱਕੇ ਤੇ ਛੱਡਣ ਵਾਲੇ ਨੌਜਵਾਨ ਪਹੁੰਚਣ- ਚੱਕਮੁਕੰਦ, ਲਹੌਰੀਆ

PPN280718

ਅੰਮ੍ਰਿਤਸਰ, 28  ਜੁਲਾਈ (ਸੁਖਬੀਰ ਸਿੰਘ)- ਨੌਜਵਾਨਾ ਨੂੰ ਨਸ਼ਾ ਰੂਪੀ ਕੋਹੜ ਦੀ ਲੱਗੀ ਬਿਮਾਰੀ ਤੋਂ ਛੁਟਕਾਰੇ ਲਈ ਜਿਥੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਆਪਣੇ ਪੱਧਰ ਤੇ ਯਤਨ ਕਰ ਰਿਹਾ ਹੈ, ਉਥੇ ਹੀ ਹੁਣ ਦੁਬਾਰਾ ਬੀ. ਐਸ. ਐੈਸ. ਐਫ ਵੱਡੇ ਪੱਧਰ ‘ਤੇ ਨਸ਼ਾ ਵਿਰੋਧੀ ਮੁਹਿਮ ਚਲਾਉਣ ਜਾ ਰਹੀ ਹੈ, ਜਿਸ ਦੀ ਸੁਰੂਆਤ ਅੱਡਾ ਖਾਸਾ ਤੋਂ 2  ਅਗਸਤ ਸ਼ਨੀਵਾਰ ਵਾਲੇ ਦਿਨ ਧਾਰਮਿਕ ਜਥੇਬੰਦੀ ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ, ਸਰਪ੍ਰਸਤ ਡਾ: ਤਸਵੀਰ ਸਿੰਘ ਲਹੌਰੀਆ ਤੇ ਇਲਾਕੇ ਦੀਆ ਪੰਚਾਇਤਾਂ ਤੇ ਹੋਰ ਮੋਹਤਬਾਰਾਂ ਦੇ ਸਹਿਯੋਗ ਤੇ ਉਦਮ ਉਪਰਾਲੇ ਸਦਕਾ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਬੀ. ਐਸ. ਐਫ. ਬਾਰਡਰ ਰੇਂਜ ਦੇ ਡੀ. ਆਈ. ਜੀ  ਐਮ ਐਫ ਫਰੂਕੀ ਨੇ ਹੈਡਕੁਆਟਰ ਖਾਸਾ ਵਿਖੇ ਬਿੱਟੂ ਚੱਕਮੁਕੰਦ ਤੇ ਲਹੌਰੀਆ ਨਾਲ ਮੁਲਾਕਾਤ ਦੌਰਾਨ ਕੀਤੀ ।ਉਹਨਾਂ ਕਿਹਾ ਕਿ ਬੀ ਐਸ ਐਫ ਪਹਿਲਾਂ ਵੀ ਅਨੇਕਾਂ ਨੌਜਵਾਨਾ ਨੂੰ ਨਸ਼ਾ ਮੁਕਤੀ ਵਾਸਤੇ ਵੱਖ-ਵੱਖ ਨਸ਼ਾ ਮੁਕਤੀ ਸੈਂਟਰਾਂ ਵਿੱਚ ਭਰਤੀ ਕਰਾ ਕੇ ਉਹਨਾ ਦਾ ਇਲਾਜ ਕਰਵਾ ਚੁੱਕੀ ਹੈ, ਜਿਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਹਨ।ਉਹਨਾਂ ਕਿਹਾ ਕਿ ਅਯੋਕੇ ਸਮੇ ਵਿੱਚ ਮੈਂ ਇਹ ਬਹੁਤ ਵੱਡਾ ਪੁੰਨ ਸਮਝਦਾ ਹਾਂ ਕਿ ਕਿਸੇ ਨੌਜਵਾਨ ਨੂੰ ਇਸ ਅਲਾਮਤ ਤੋ ਛੁਟਕਾਰਾ ਦਵਾਕੇ ਉਸ ਦੇ ਪਰਿਵਾਰ ਵਿੱਚ ਖੁਸੀਆਂ ਦਾ ਆਗਾਜ ਕਰਨਾ।ਇਸ ਮੌਕੇੱ ਚੱਕਮੁਕੰਦ ਤੇ ਲਹੌਰੀਆ ਨੇ ਕਿਹਾ ਕਿ ਉਹਨਾ ਪਹਿਲਾਂ ਵੀ ਡੀ. ਅਈ. ਜੀ ਸ੍ਰੀ ਫਰੂਕੀ ਨਾਲ ਨਸ਼ਾ ਵਿਰੋਧੀ ਮੁਹਿੰਮ ਵਿੱਚ ਅਨੇਕਾਂ ਨੌਜਵਾਨਾ ਦੀਆਂ ਕੀਮਤੀ ਜਾਨਾ ਨੂੰ ਬਚਾਉਣ ਦਾ ਉਪਰਾਲਾ ਕੀਤਾ ਸੀ ਤੇ ਉਹ ਫਿਰ ਨਸ਼ਾ ਛੱਡ ਚੁਕੇ ਨੌਜਵਾਨਾਂ ਨਾਲ ਕੌਂਸਲਿੰਗ ਤੇ ਉਹਨਾ ਨੂੰ ਕਿਸੇ ਮਸ਼ਕਿਲ ਸਬੰਧੀ ਜਾਣ ਕਾਰੀ ਲੈਣ ਵਾਸਤੇ ਤੇ ਨਸ਼ਾ ਛੱਡਣ ਵਾਲੇ ਨੌਜਵਾਨਾ ਨੂੰ ਨਸ਼ਾ ਮੁਕਤੀ ਲਈ ਤਿਆਰ ਕਰਨ ਵਾਸਤੇ ੨ ਅਗਸਤ ਨੂੰ ਅੱਡਾ ਖਾਸਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਰਖਵਾਇਆ ਹੈ,ਜਿਸ ਵਿੱਚ ਡੀ ਆਈ ਜੀ ਫਰੂਕੀ ਇਕ ਇਕ ਨੌਜਵਾਨ ਨਾਲ  ਗਲਬਾਤ ਕਰਨ ਗੇ ।ਅਖੀਰ ਵਿੱਚ ਉਹਨਾ ਕਿਹਾ ਕਿ ਨਸ਼ੇ ਦੇ ਜਾਲ ਵਿੱਚ ਫੱਸ ਚੁਕੇ ਨੌਜਵਾਨ ਜਬਰਦਸਤੀ ਕਰਨ ਨਾਲ ਕਦੇ ਵੀ ਨਸ਼ਾ ਨਹੀ ਛੱਡ ਸਕਦੇ,ਇਸ ਲਈ ਬੀਐਸਐਫ ਤੇ ਸਾਡੀ ਫੈਡਰੇਸਨ ਨੌਜਵਾਨਾ ਨੂੰ ਸੈਂਟਰ ਚ’ਭਰਤੀ ਕਰਵਾਉਣ ਤੋਂ ਪਹਿਲਾਂ ਉਹਨਾਂ ਨਾਲ ਲਗਾਤਾਰ ਕੌਂਸਲਿੰਗ ਕਰਦੇ ਹਨ, ਜਿਨਾ ਚਿਰ ਉਹ ਖੁਦ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਹੋਣ ਲਈ ਨਾ ਕਹਿਣ। ਇਸ ਮੌਕੇ ਆਈ ਐਸ ਐਫ ਦੇ ਕੌਮੀ ਜਰਨਲ ਸਕੱਤਰ ਭਾਈ ਸਤਿੰਦਰਪਾਲ ਸਿੰਘ ਸਾਬਾ ਵੀ ਹਾਜਰ ਸਨ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply