ਸੰਦੌੜ, 14 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਜ ਦੇ ਸਮੇਂ ਵਿਚ ਲੜਕੀਆਂ ਕਿਤੇ ਵੀ ਲੜਕਿਆਂ ਨਾਲੋਂ ਘੱਟ ਨਹੀਂ ਹਨ, ਸਗੋਂ ਹਰ ਖੇਤਰ ਵਿਚ
ਅੱਗੇ ਹੋਕੇ ਆਪਣੇ ਮਾਪਿਆਂ ਦਾ ਨਾਂਅ ਰੌਸਨ ਕਰ ਰਹੀਆਂ ਹਨ।ਪਿਛਲੇ ਸਮੇਂ ਤੋਂ ਲੋਹੜੀ ਦਾ ਤਿਉਹਾਰ ਕੇਵਲ ਲੜਕਾ ਜੰਮੇ ਜਾਣ ਦੀ ਖੁਸੀ ਵਿਚ ਹੀ ਮਨਾਇਆ ਜਾਂਦਾ ਸੀ।ਪਰ ਸਮਾਜ ਵਿਚ ਅਜਿਹੇ ਲੋਕ ਵੀ ਵੱਸਦੇ ਹਨ ਜੋ ਲੜਕੀਆਂ ਨੂੰ ਕਿਸੇ ਪੱਖੋਂ ਵੀ ਘੱਟ ਨਾ ਸਮਝੇ ਹੋਏ ਉਨ੍ਹਾਂ ਨੂੰ ਲੜਕਿਆਂ ਦੇ ਬਰਾਬਰ ਸਮਝਦੇ ਹਨ।ਇਸੇ ਤਰਾਂ ਦੀ ਹੀ ਮਿਸਾਲ ਪੇਸ਼ ਕਰਦੇ ਹੋਏ ਨੇੜਲੇ ਪਿੰਡ ਬਿਸ਼ਨਗੜ੍ਹ ਦੇ ਸਮਾਜਸੇਵੀ ਹਰਪਾਲ ਸਿੰਘ ਪੰਚ ਨੇ ਆਪਣੇ ਪੋਤਰੀ ਦੀ ਲੋਹੜੀ ਮਨਾ ਕੇ ਸਮਾਜ ਅੰਦਰ ਇਕ ਚੰਗਾ ਸੁਨੇਹਾ ਪੇਸ਼ ਕੀਤਾ ਹੈ।ਪੰਚ ਹਰਪਾਲ ਸਿੰਘ ਦੇ ਪੁੱਤਰ ਸਿਮਰਨਜੀਤ ਸਿੰਘ ਦੇ ਗ੍ਰਹਿ ਵਿਖੇ ਜਨਮੀ ਨੰਨੀ ਪਰੀ ਗੁਰਨੀਤ ਕੌਰ ਦੇ ਜਨਮ ਮੌਕੇ ਹੀ ਪਰਿਵਾਰ ਨੇ ਖੁਸੀ ਮਨਾਉਂਦੇ ਹੋਏ ਐਲਾਨ ਕੀਤਾ ਸੀ ਕਿ ਉਸ ਦਾ ਪਰਿਵਾਰ ਆਪਣੀ ਪੋਤਰੀ ਨੂੰ ਲੜਕਿਆਂ ਵਾਂਗ ਪਿਆਰ ਕਰੇਗਾ।ਪੰਚ ਹਰਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪਤਾ ਨਹੀਂ ਕਿਉਂ ਲੋਕ ਲੜਕੀਆਂ ਨੂੰ ਲੜਕਿਆਂ ਨਾਲੋਂ ਘੱਟ ਸਮਝਦੇ ਹਨ ਜਦਕਿ ਅਸਲੀਅਤ ਹੈ ਕਿ ਲੜਕੀਆਂ ਅਜ ਦੇ ਸਮੇਂ ਵਿਚ ਮਾਪਿਆਂ ਦਾ ਸਭ ਤੋਂ ਜਿਆਦਾ ਫਿਕਰ ਕਰਦੀਆਂ ਹਨ ਅਤੇ ਪੜਾਈ ਵਿਚ ਮੁੰਡਿਆਂ ਨਾਲੋਂ ਕਿਤੇ ਅੱਗੇ ਹਨ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media