Tuesday, November 24, 2026

ਨਰਿੰਦਰ ਸਾਂਘੀ ਨਿਰਦੇਸ਼ਤ ਪੰਜਾਬੀ ਕਾਮੇਡੀ ਨਾਟਕ ‘ਇਸ਼ਕ ਰੀਮਿਕਸ’ ਦਾ ਮੰਚਣ ਅੱਜ

ਅੰਮਿ੍ਤਸਰ, 20 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਸਿਰਜਨਾ ਕਲਾ ਮੰਚ ਦੀ ਟੀਮ ਵੱਲੋਂ ਪ੍ਰਸਿੱਧ ਨਾਟਕਕਾਰ ਦਵਿੰਦਰ ਸਿੰਘ ਗਿੱਲ ਦਾ Virsa Vihar1ਲਿਖਿਆ ਅਤੇ ਨਰਿੰਦਰ ਸਾਂਘੀ ਦਾ ਨਿਰਦੇਸ਼ਤ ਕੀਤਾ ਪੰਜਾਬੀ ਕਾਮੇਡੀ ਨਾਟਕ ‘ਇਸ਼ਕ ਰੀਮਿਕਸ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ 21 ਜਨਵਰੀ ਨੂੰ ਸ਼ਾਮ 6.00 ਵਜੇ ਕੀਤਾ ਜਾਵੇਗਾ।ਨਾਟਕ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰਿੰਦਰ ਸੋਹਲ ਨੇ ਤਿਆਰ ਕੀਤਾ ਹੈ।ਦਵਿੰਦਰ ਸਿੰਘ ਗਿੱਲ ਮੋਗਾ ਨੇ ਆਪਣੀ ਵਿਅੰਗਮਈ ਨਾਟ ਰਚਨਾ ਰਾਹੀਂ ਆਪਣੀ ਕਲਮ ਦਾ ਲੋਹਾ ਮਨਵਾਉਂਦਿਆ ਨਵੇਂ ਮਿਰਜਾ-ਸਾਹਿਬਾਂ, ਹੀਰ ਰਾਂਝਾ, ਕੈਦੋ, ਚੂਚਕ-ਖੀਵਾ ਖਾਨ, ਸ਼ਮੀਰ ਆਦਿ ਅਜੋਕੇ ਸਮੇਂ ਦੇ ਪਾਤਰਾਂ ਦੇ ਰੂਪ ਵਿੱਚ ਪੇਸ਼ ਕਰਦਿਆਂ ਪੂਰੇ ਸਮਾਜ ਵਿੱਚ ਆਏ ਘਟੀਆਂ ਨਿਘਾਰ, ਮਾਦਾ ਭਰੂਣ ਹੱਤਿਆ, ਦਹੇਜ ਦੀ ਲਾਹਣਤ, ਕਿਸਾਨੀ ਦੁਰਦਸ਼ਾ, ਨੌਜਵਾਨਾਂ ਦਾ ਖੇਤੀ ਤੋਂ ਬੇਮੁੱਖ ਹੋ ਕੇ ਵਿਦੇਸ਼ ਜਾਣ ਦੀ ਅੰਨੀ ਦੋੜ ਨੂੰ ਬਾਖੂਬੀ ਚਿਤਾਰਿਆ ਹੈ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply