ਬਾਬਾ ਹਰਨਾਮ ਸਿੰਘ ਖਾਲਸਾ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਟੇਡੀਅਮ ‘ਚ ਲਾਏ ਬੂਟੇ
ਚੌਕ ਮਹਿਤਾ, 29 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮਾਝੇ ਦਾ ਸਿਰਮੌਰ ਸਾਲਾਨਾ ਸੰਤ ਕਰਤਾਰ ਸਿੰਘ ਖਾਲਸਾ ਯਾਦਗਾਰੀ ਕਬੱਡੀ ਕੱਪ ਮਹਿਤਾ-ਨੰਗਲ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਵਿਖੇ ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ, ਸੰਤ ਕਰਤਾਰ ਸਿੰਘ ਖਾਲਸਾ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਦੇ ਪ੍ਰਧਾਨ ਮਨਜੋਤ ਸਿੰਘ ਰੰਧਾਵਾ ਦੀ ਪ੍ਰਧਾਨਗੀ, ਐਨ.ਆਰ.ਆਈ ਵੀਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਸਦਕਾ ਸ਼ਾਨੋ-ਸ਼ੌਕਤ ਨਾਲ ਹੋ ਨਿਬੜਿਆ।
ਕਬੱਡੀ ਕੱਪ ਦਾ ਉਦਘਾਟਨ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਨੇ ਕੀਤਾ।ਮੁੱਖ ਮਹਿਮਾਨ ਵੱਜੋਂ ਸੰਤ ਗਿ. ਹਰਨਾਮ ਸਿੰਘ ਖਾਲਸਾ ਅਤੇ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਐਸ.ਜੀ.ਪੀ.ਸੀ ਬਾਬਾ ਜੋਰਾਵਰ ਸਿੰਘ-ਬਾਬਾ ਫਤਿਹ ਸਿੰਘ ਕਬੱਡੀ ਅਕੈਡਮੀ (ਅੰਮ੍ਰਿਤਸਰ) ਦੀ ਟੀਮ ਨੂੰ ਪਹਿਲਾ ਇਨਾਮ ਸਵਾ 2 ਲੱਖ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਅਕੈਡਮੀ (ਹੁਸ਼ਿਆਰਪੁਰ) ਦੀ ਟੀਮ ਨੂੰ ਦੂਜਾ ਇਨਾਮ ਡੇਢ ਲੱਖ ਰੁਪਏ ਦਿੱਤਾ, ਬਜੁੱਰਗਾਂ ਦਾ ਸ਼ੋਅ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ।ਅੰਤਰਰਾਸ਼ਟਰੀ ਖਿਡਾਰੀ ਰਾਣਾ ਵੰਝ, ਛੱਬਾ ਧਾਰੋਵਾਲੀ, ਪੱਪੂ ਕੰਡੀਲਾ, ਜੱਗਾ ਬੋਪਾਰਾਏ ਤੇ ਜਰਮਨ ਜੰਮਾਂ ਮਲਕ ਨੰਗਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕੜਾਕੇ ਦੀ ਠੰਡ ‘ਚ ਦਰਸ਼ਕਾਂ ਦੇ ਬੇਜੋੜ ਇਕੱਠ ਨੇ ਕਬੱਡੀ ਕੱਪ ਦੀਆਂ ਰੌਣਕਾਂ ‘ਚ ਭਾਰੀ ਵਾਧਾ ਕੀਤਾ।ਕਲੱਬ ਪ੍ਰਧਾਨ ਮਨਜੋਤ ਸਿੰਘ ਰੰਧਾਵਾ, ਚੇਅਰਮੈਨ ਜਗਦੇਵ ਸਿੰਘ ਉਦੋਨੰਗਲ, ਨਿਸ਼ਾਨ ਸਿੰਘ ਗੋਲਡੀ ਦਬੁਰਜੀ, ਅਮਨ ਸੇਖੋਂ ਦਬੁੱਰਜੀ, ਕੁਲਜੀਤ ਲੱਡੂ, ਗੁਰਜੀਤ ਉਦੋਨੰਗਲ, ਗੁਰਬਿੰਦਰ ਗੋਲੂ, ਰਮਨਬੀਰ ਸਿੰਘ ਲੱਧਾਮੁੰਡਾ, ਹਰਸ਼ਦੀਪ ਸਿੰਘ ਰੰਧਾਵਾ, ਜਗਰੂਪ ਜੱਗਾ, ਮਨਪ੍ਰੀਤ ਮੰਨੂ, ਕਾਬਲ ਆੜਤੀ, ਬਲਰਾਜ ਸ਼ਾਹ, ਅਮਰ ਰਾਵਤ, ਜਰਮਨ, ਸਨੀ ਰੰਧਾਵਾ, ਮਨਿੰਦਰਜੀਤ ਤੇ ਜਰਮਨਜੀਤ ਦਬੁਰਜੀ ਆਦਿ ਵੱਲੋਂ ਸੰਤ ਗਿ. ਹਰਨਾਮ ਸਿੰਘ ਖਾਲਸਾ ਨੂੰ ਸਨਮਾਨਿਤ ਕੀਤਾ ਗਿਆ।
ਭਿੰਡਰ ਸਟੇਡੀਅਮ ਦੇ ਮੇਨ ਗੇਟ ਤੇ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਗਿ. ਹਰਨਾਮ ਸਿੰਘ ਖਾਲਸਾ, ਸੰਤ ਬਾਬਾ ਸੱਜਣ ਸਿੰਘ ਤੇ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਬੂਟਾ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਦਾ ਸੁਨੇਹਾ ਦਿੱਤਾ।
ਇਸ ਸਮੇਂ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਅਜੇਪਾਲ ਸਿੰਘ ਸ਼ਾਹ, ਗੁਰਮੀਤ ਸਿੰਘ ਨੰਗਲੀ, ਗੁਰਿੰਦਰ ਸਿੰਘ ਨੰਗਲੀ ਮਹਿੰਦਰਪਾਲ ਸਿੰਘ ਬੱਲ, ਇਕਬਾਲ ਸਿੰਘ ਸ਼ਾਹ, ਕੁਲਵੰਤ ਸਿੰਘ ਡੀ.ਐਸ.ਪੀ (ਸੇਵਾਮੁਕਤ), ਪਿ੍ਰੰ. ਗੁਰਦੀਪ ਸਿੰਘ ਰੰਧਾਵਾ, ਗੁਰਮੁੱਖ ਸਿੰਘ ਸਾਬਾ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਕਵਲਜੀਤ ਸਿੰਘ ਕੇ.ਵੀ, ਕੁਲਵਿੰਦਰ ਸਿੰਘ ਖੱਬੇ, ਰਣਬੀਰ ਸਿੰਘ ਸੈਦਪੁਰ, ਜਤਿੰਦਰ ਸਿੰਘ ਲੱਧਾਮੁੰਡਾ, ਦਰਸ਼ਨ ਸਿੰਘ ਮੰਡੀ ਬੋਰਡ, ਗੁਰਮਿਹਰ ਸਿੰਘ ਸ਼ਾਹ, ਪ੍ਰਧਾਨ ਭੁਪਿੰਦਰ ਸਿੰਘ ਉਦੋਨੰਗਲ, ਸਰਬਜੀਤ ਸਿੰਘ ਠੇਕੇਦਾਰ, ਜਥੇ. ਰਾਜਬੀਰ ਸਿੰਘ ਉਦੋਨੰਗਲ, ਡਾ. ਭੁਪਿੰਦਰ ਸਿੰਘ ਰੰਧਾਵਾ, ਗੋਪਾਲ ਸਿੰਘ ਕੁਹਾਟਵਿੰਡ, ਰਜਿੰਦਰ ਸਿੰਘ ਟੀਟੂ ਸ਼ਾਹ, ਵਿਜੇ ਕਲਾਥ ਹਾਊਸਾਂ, ਗਿਆਨੀ ਸੁਰਜੀਤ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …