ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਸਦਰ ਦੀ ਪੁਲਿਸ ਨੇ ਘਰ ਵਿੱਚ ਦਾਖਲ ਹੋ ਕੇ ਗੈਸ ਸਿਲੰਡਰ ਚੋਰੀ ਕਰਨ ਵਾਲੇ ਵਿਅਕਤੀ ਨੂੰ
ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਥਾਣਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਹੈ ਕਿ ਅਸ਼ਵਨੀ ਕੁਮਾਰ ਦੇ ਘਰ ਸਕੂਟਰੀ `ਤੇ ਸਵਾਰ ਹੋ ਕੇ ਆਏ ਇੱਕ ਅਣਪਛਾਤੇ ਵਿਅਕਤੀ ਨੇ ਸਿਲੰਡਰ ਚੋਰੀ ਕੀਤਾ ਸੀ ਅਤੇ ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ਵਿੱਚ ਦਰਜ ਹੋ ਗਈ ਸੀ।ਉਨਾਂ ਕਿਹਾ ਕਿ ਵਾਰਦਾਤ ਸਬੰਧੀ 26 ਜਨਵਰੀ 2018 ਨੂੰ ਆਈ.ਪੀ.ਸੀ ਦੀ ਧਾਰਾ 454, 380 ਤਹਿਤ ਕੇਸ ਦਰਜ ਕੀਤਾ ਗਿਆ ਸੀ।ਸੀ.ਸੀ.ਟੀ.ਵੀ ਫੁਟੇਜ਼ ਦੇ ਅਧਾਰ `ਤੇ ਮਜੀਠਾ ਰੋਡ ਪੁਲਿਸ ਪਾਰਟੀ ਦੇ ਇੰਚਾਰਜ ਏ.ਐਸ.ਆਈ ਨਿਸ਼ਾਨ ਸਿੰਘ ਨੇ ਨੂਰ ਮੁਹੰਮਦ ਪੁਤਰ ਅਮਾਨਤ ਮਸੀਹ ਵਾਸੀ ਨਵੀਂ ਅਬਾਦੀ ਧਾਰੀਵਾਲ ਜਿਲਾ ਗੁਰਦਾਸਪੁਰ ਹਾਲ ਵਾਸੀ ਕੁਆਟਰ ਨੰਬਰ 28, ਏ.ਐਸ.ਆਈ ਕਲੋਨੀ ਮਜੀਠਾ ਰੋਡ ਨੂੰ ਗ੍ਰਿਫਤਾਰ ਕੀਤਾ ਹੈ।ਉਨਾਂ ਕਿਹਾ ਕਿ ਕਥਿਤ ਦੋਸ਼ੀ ਪਾਸੋਂ ਗੈਸ ਸਿਲੰਡਰ ਤੇ ਵਾਰਦਾਤ ਸਮੇਂ ਵਰਤੀ ਐਕਟਿਵਾ ਟੀ.ਵੀ.ਐਸ ਜੁਪੀਟਰ ਸਕੂਟੀ ਬਰਾਮਦ ਕਰ ਕੇ ਮਾਨਯੋਗ ਅਦਾਲਤ `ਚ ਪੇਸ਼ ਕਰ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media