
ਬਟਾਲਾ, 1 ਅਗਸਤ (ਨਰਿੰਦਰ ਬਰਨਾਲ) – ਅਜਾਦੀ ਦੇ ਪਵਿੱਤਰ ਤੇ ਮਹਾਨ ਦਿਹਾੜੇ ਨੂੰ ਪਿਆਰ ਤੇ ਸਦਭਾਵਨਾ ਨਾਲ ਮਨਾਉਣ ਸਬੰਧੀ ਜਿਲਾ ਸਿਖਿਆ ਅਫਸਰ ਦਫਤਰ ਸੈਕੰਡਰੀ ਗੁਰਦਾਸਪੁਰ ਵਿਖੇ ਸ੍ਰੀ ਅਮਰਦੀਪ ਸਿੰਘ ਸੈਣੀ ਡੀ ਈ ਓ ਤੇ ਜਿਲਾ ਸਹਾਇਕ ਖੇਡ ਅਫਸਰ ਬੁਟਾ ਸਿੰਘ ਦੀ ਪ੍ਰਧਾਨਗੀ ਹੇਠ ਇਕ ਜਰੂਰੀ ਮੀਟਿੰਗ ਹੋਈ।ਜਿਸ ਵਿੱਚ ਅਜਾਦੀ ਦਿਵਸ ਵਿਚ ਹਿੱਸਾ ਲੈ ਰਹੇ ਸਕੂਲਾਂ ਦੇ ਅਧਿਅਪਕਾਂ ਤੇ ਮੁਖੀਆਂ ਤੋਂ ਲਿeਾਵਾ ਪਰਮਿੰਦਰ ਸਿਘ ਜਨਰਲ ਸਕੱਤਰ ਜਿਲਾ ਟੂਰਨਾਮੈਟ ਕਮੇਟੀ ਨੇ ਵੀ ਹਿੱਸਾ ਲਿਆ ।ਮੀਟਿੰਗ ਵਿਚ ਕਰਵਾਈਆਂ ਜਾ ਰਹੀਆਂ ਆਈਟਮਾਂ, ਪੀ ਟੀ, ਗਰੁੱਪ ਸੌਗ, ਕੋਰਿਉਗਰਾਫੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਸ੍ਰੈਣੀ ਨੇ ਸਬੰਧਨ ਕਰਦਿਆਂ ਕਿਹਾ ਕਿ ਭਾਰਤੀ ਹੋਣ ਤੇ ਸਾਡਾ ਫਰਜ ਬਣਦਾ ਹੈ ਕਿ ਆਪਸੀ ਪਿਆਰ ਨਾਲ ਇਸ ਪਵਿੱਤਰ ਦਿਹਾੜੇ ਨੂੰ ਮਨਾਈਏ। ਇਸ ਜਿਲਾ ਪੱਧਰੀ ਅਜਾਦੀ ਦਿਹਾੜੇ ਨੂੰ ਸਮਰਪਿਤ ਮੀਟਿੰਗ ਵਿਚ ਪ੍ਰਿੰਸੀਪਲ ਮੈਡਰ ਸਾਰਦਾ, ਸਤਵੰਤ ਸਿੰਘ, ਰਮੇਸ ਕੁਮਾਰ, ਰਾਜਵਿੰਦਰ ਸਿੰਘ , ਹਰਜੀਤ ਸਿੰਘ, ਗੁਰਜੀਤ ਸਿੰਘ, ਹਰਦੀਪ ਰਾਜ, ਰਾਜਵਿੰਦਰ ਕੌਰ ਆਦਿ ਹਾਜਰ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media