Friday, July 31, 2026

ਮਾਈਨਿੰਗ ਦੇ ਉਦੇਸ਼ ਨਾਲ ਵਣ ਵਿਭਾਗ ਦੀ ਜਮੀਨ `ਤੇ ਬਣਾਇਆ ਰਸਤਾ ਮਿਲਿਆ

ਪਠਾਨਕੋਟ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਵਣ ਵਿਭਾਗ ਪਠਾਨਕੋਟ PPN2402201805ਵੱਲੋਂ ਵਿਭਾਗੀ ਜਮੀਨ ਦੀ ਵਿਸ਼ੇਸ ਚੈਕਿੰਗ ਕੀਤੀ ਜਾ ਰਹੀ ਸੀ।ਜਿਸ ਦੋਰਾਨ ਪਿੰਡ ਭੂਰ ਦੇ ਨਜਦੀਕ ਮਾਈਨਿੰਗ ਕਰਨ ਦੇ ਉਦੇਸ਼ ਨਾਲ ਵਣ ਵਿਭਾਗ ਦੀ ਜਮੀਨ ਤੋਂ ਬਣਾਇਆ ਗਿਆ ਇੱਕ ਰਸਤਾ ਵਿਭਾਗ ਦੇ ਧਿਆਨ ਵਿੱਚ ਆਇਆ ਜਿਸ `ਤੇ ਵਿਭਾਗ ਵਲੋਂ ਕਾਰਵਾਈ ਕੀਤੀ ਗਈ ਹੈ।ਇਹ ਪ੍ਰਗਟਾਵਾ ਸੰਜੀਵ ਤਿਵਾੜੀ ਜ਼ਿਲ੍ਹਾ ਵਣ ਮੰਡਲ ਅਫਸਰ ਨੇ ਕੀਤਾ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੋਰਾਨ ਨੰਗਲਭੂਰ ਇਲਾਕੇ ਵਿੱਚ ਆਉਂਦੇ ਵਣ ਵਿਭਾਗ ਦੀ ਜਮੀਨ ਚੈਕਿੰਗ ਕੀਤੀ ਗਈ। ਦੇਖਣ ਵਿੱਚ ਆਇਆ ਕਿ ਪਿੰਡ ਭੂਰ ਦੇ ਨਜਦੀਕ ਮਾਈਨਿੰਗ ਕਰਨ ਦੇ ਉਦੇਸ਼ ਨਾਲ ਵਣ ਵਿਭਾਗ ਦੀ ਜਮੀਨ ਵਿੱਚ ਇਕ ਰਸਤਾ ਬਣਾਇਆ ਗਿਆ ਸੀ।ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਉਸ ਰਸਤੇ ਤੇ ਕੰਡਿਆਂ ਵਾਲੀ ਤਾਰ ਲਗਾ ਕੇ ਰਸਤੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅਗਰ ਕੋਈ ਇਸ ਅਸਥਾਈ ਬਣਾਏ ਰਸਤੇ ਨੂੰ ਮਾਈਨਿੰਗ ਦੇ ਲਈ ਪ੍ਰਯੋਗ ਵਿੱਚ ਲਿਆਉਂਦਾ ਹੈ ਤਾਂ ਵਿਭਾਗ ਵੱਲੋਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply