Friday, June 12, 2026

ਹੈਪਾਟਈਟਸ-ਬੀ ਤੇ ਸੀ ਦੇ ਮਰੀਜ਼ਾਂ ਦੀ ਅਖੀਰਲੀ ਸਟੇਜ਼ `ਚ ਫਾਇਦੇਮੰਦ ਹੈ ਲਿਵਰ ਟਰਾਂਸਪਲਾਂਟ- ਡਾ. ਨੀਰਵ ਗੋਇਲ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਪੋਲੋ ਹਸਪਤਾਲ ਦਿੱਲੀ ਵਿਖੇ ਹੁਣ ਤੱਕ ਲਿਵਰ ਟਰਾਂਸਪਲਾਂਟ ਦੇ 2200 ਦੇ ਕਰੀਬ Dr. Neerav Goyal Appoloਆਪਰੇਸ਼ਨ ਕਰ ਚੁੱਕੇ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾਕਟਰ ਨੀਰਵ ਗੋਇਲ ਨੇ ਕਿਹਾ ਕਿ ਕਿ ਹੈਪਾਟਈਟਸ ਬੀ ਤੇ ਸੀ ਦੇ ਮਰੀਜ਼ਾਂ ਦੀ ਅਖੀਰਲੀ ਸਟੇਜ਼ `ਚ ਲਿਵਰ ਟਰਾਂਸਪਲਾਂਟ ਬਹੁਤ ਹੀ ਲਾਭਦਾਇਕ ਹੈ।ਲਿਵਿੰਗ ਡੋਨਰ ਲਿਵਰ ਟਰਾਂਸਪਲਾਂਟ (ਐਲ.ਡੀ.ਅੇਲ.ਟੀ) ਇੱਕ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ਦੋਰਾਨ ਦੋ ਮਨੁੱਖਾਂ ਇੱਕ ਲਿਵਰ ਦੇਣ ਤੇ ਦੂਜੇ ਦੇਣ ਵਾਲੇ ਦਾ ਆਪਰੇਸ਼ਨ ਕੀਤਾ ਜਾਂਦਾ ਹੈ।ਡਾ. ਨੀਰਵ ਗੋਇਲ ਨੇ ਕਿਹਾ ਪੰਜਾਬ ਵਿੱਚ ਲਿਵਰ ਦੀਆਂ ਬਿਮਾਰੀਆਂ ਦੇ ਮਰੀਜ਼ ਆਮ ਤੌਰ `ਤੇ ਹੈਪਾਟਈਟਸ ਸੀ ਦੇ ਹਨ, ਜੋ ਹੈਪਾਟਾਈਟਸ ਸੀ ਵਾਇਰਸ ਐਚ.ਸੀ.ਵੀ ਕਰ ਕੇ ਹੁੰਦੇ ਹਨ।ਇਹ ਰੋਗ ਜਿਆਦਾ ਨਸ਼ੇ, ਮਸਾਲੇਦਾਰ ਖਾਣੇ, ਮੱਖਣ, ਘਿਓ ਦੀ ਵਰਤੋਂ ਪੈਦਾ ਹੁੰਦਾ ਹੈ।ਇਸ ਤੋਂ ਇਲਾਵਾ ਅਸੁਰੱਖਿਅਤ ਯੋਨ ਸਬੰਧ ਅਤੇ ਟੈਟੂ ਦੇ ਉਪਕਰਨ ਇੱਕ ਤੋਂ ਦੂਜੇ ਵਿਅਕਤੀ ਤੱਕ ਇਸ ਦੇ ਵਿਸ਼ਾਣੂ ਫੈਲਦੇ ਹਨ।ਉਨਾਂ ਕਿਹਾ ਕਿ ਜਿਆਦਾ ਸ਼ਰਾਬ ਪੀਣ ਨਾਲ ਅਲਕੋਹਕ ਲਿਵਰ ਸੁਰਾਇਸਸ ਹੁੰਦਾ ਹੈ।ਇਕ ਸਵਾਲ ਦੇ ਜਵਾਬ ਵਿੱਚ ਡਾ. ਨੀਰਵ ਨੇ ਕਿਹਾ ਕਿ ਕਿਡਨੀ ਟਰਾਂਸਪਲਾਂਟ ਵਾਂਗ ਲਿਵਰ ਟਰਾਂਸਪਲਾਂਟ ਵੀ ਬਲੱਡ ਰਿਲੇਸ਼ਨ ਵਿੱਚ ਹੀ ਸਰਕਾਰ ਵਲੋਂ ਗਠਿਤ ਕਮੇਟੀ ਦੀ ਮਨਜ਼ੂਰੀ ਨਾਲ ਹੋ ਸਕਦਾ ਹੈ ਅਤੇ ਇਹ ਟਰਾਂਸਪਲਾਂਟ ਬੱਚਿਆਂ ਤੋਂ ਲੈ ਕੇ 70-72 ਸਾਲ ਦੀ ਉਮਰ ਦੇ ਮਰੀਜਾਂ ਦਾ ਹੋ ਸਕਦਾ ਹੈ।ਉਨਾਂ ਕਿਹਾ ਕਿ ਇਹ ਵਿਧੀ ਬਹੁਤ ਸੁਰੱਖਿਅਤ ਹੈ।ਉਨਾਂ ਕਿਹਾ ਕਿ ਲਿਵਰ ਖੁਨ ਦੀ ਸਫਾਈ ਕਰਦਾ ਹੈ ਅਤੇ ਪ੍ਰੋਟੀਨ ਬਣਾਉਂਦਾ ਹੈ।ਜਿਸ ਦੇ ਲੱਛਣ ਕਮਜੋਰੀ, ਉਨੀਂਦਰਾ, ਪੀਲੀਆ, ਪੇਟ `ਚ ਪਾਣੀ ਪੈਣਾ, ਲਿਵਰ ਦੀ ਸੋਜਿਸ਼, ਉਲਟੀ ਅਤੇ ਕਾਲੀ ਲੈਟਰਿਨ ਆਦਿ ਹੁੰਦੇ ਹਨ ਅਤੇ ਇਹ ਇਲਾਜ ਨਾਲ ਠੀਕ ਹੋ ਸਕਦਾ ਹੈ।ਡਾ. ਨੀਰਵ ਨੇ ਕਿਹਾ ਕਿ ਪਾਕਿਸਤਾਨ, ਬੰਗਲਾ ਦੇਸ਼, ਕਜਾਕਿਸਤਾਨ ਆਦਿ ਤੋਂ ਵੀ ਮਰੀਜ਼ ਦਿੱਲੀ ਵਿਖੇ ਅਪੋਲੋ ਹਸਪਤਾਲ ਵਿੱਚ ਆਪਰੇਸ਼ਨ ਕਰਵਾਉਣ ਲਈ ਪਹੁੰਚਦੇ ਹਨ।ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਬਾਲਿਗ ਆਪਰੇਸ਼ਨ ਦਾ ਖਰਚਾ ੳਕਰੀਬਨ 19 ਲੱਖ ਅਤੇ ਬੱਚਿਆਂ ਦਾ ਆਪਰੇਸ਼ਨ 16 ਲੱਖ ਆਉਂਦਾ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply