ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਦਾਣਾ ਮੰਡੀ ਰੋਡ `ਤੇ ਟਰੈਫਿਕ ਸਮੱਸਿਆ, ਬੱਸਾਂ ਅਤੇ ਭਾਰੀ ਵਾਹਨਾਂ ਉਪਰ ਲੱਗੇ ਪ੍ਰੈਸ਼ਰ ਹਾਰਨ, ਅਤੇ ਨਜਾਇਜ ਢੰਗ ਨਾਲ ਗੈਸ ਸਿਲੰਡਰਾਂ ਦੀ ਰੀਫਲਿੰਗ ਕਰਨ ਵਾਲਿਆਂ `ਤੇ ਕਾਰਵਾਈ ਕਰਵਾਉਣ ਨੂੰ ਲੈ ਕੇ ਐਸ.ਐਸ.ਪੀ ਨੂੰ ਮੰਗ ਪੱਤਰ ਦਿੱਤਾ ਗਿਆ।ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੌਗਾ, ਪ੍ਰੀਤਪਾਲ ਸਿੰਘ, ਮਹਿੰਦਰ ਸਿੰਘ, ਮਾਸਟਰ ਮਾਨ ਸਿੰਘ ਅਤੇ ਸੋਮਨਾਥ ਅਗਰਵਾਲ ਨੇ ਦੱਸਿਆ ਹੈ ਕਿ ਐਸ.ਐਸ.ਪੀ ਦੇ ਧਿਆਨ ਵਿਚ ਲਿਆਂਦਾ ਗਆ ਹੈ ਕਿ ਡੱਬਵਾਲੀ ਪੁੱਲ ਬਣਨ ਕਾਰਨ ਸਾਰੀ ਟਰੈਫ੍ਰਿਕ ਦਾਣਾ ਮੰਡੀ ਰੋਡ ਮੁਲਤਾਨੀਆ ਪੁੱਲ ਤੋਂ ਲੰਘਦੀ ਹੈ।ਬੱਸਾਂ ਅਤੇ ਹੈਵੀ ਵਾਹਣਾ ਉਪਰ ਪਾਬੰਦੀ ਹੋਣ ਦੇ ਬਾਵਜੂਦ ਵੀ ਪ੍ਰੈਸ਼ਰ ਹਾਰਨ, ਸਾਊਂਡ ਸਿਸਟਮ ਆਦਿ ਲੱਗੇ ਹੋਏ ਹਨ।ਸ਼ਹੀਦ ਜਰਨੈਲ ਸਿੰਘ ਚੌਕ ਤੋਂ ਇਹ ਬੱਸਾਂ ਵਾਲੇ ਉਲਟ ਸਾਈਡ ਤੋਂ ਕਾਫੀ ਤੇਜ਼ੀ ਨਾਲ ਬੱਸਾਂ ਲਿਜਾਂਦੇ ਹਨ।ਇਹ ਏਰੀਆ ਰਿਹਾਇਸ਼ੀ ਅਤੇ ਸੰਘਣੀ ਅਬਾਦੀ ਵਾਲਾ ਹੋਣ ਕਰ ਕੇ ਪਹਿਲਾਂ ਵੀ ਐਕਸੀਡੈਂਟ ਨਾਲ ਦੋ ਮੌਤਾਂ ਹੋ ਚੁੱਕੀਆਂ ਹਨ।ਉਨਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਬੁਲੇਟ ਮੋਟਰਸਾਇਕਲਾਂ ਦੇ ਪਟਾਕੇ ਮਾਰਦੇ ਹਨ।ਕਈ ਦੁਕਾਨਦਾਰਾਂ ਵਲੋਂ ਸੜਕਾਂ ਉਪਰ ਸਮਾਨ ਰੱਖਿਆ ਗਿਆ ਹੈ, ਜਿਸ ਕਾਰਨ ਹਰ ਸਮੇਂ ਟਰੈਫਿਕ ਜਾਮ ਰਹਿੰਦਾ ਹੈ ਅਤੇ ਹਾਦਸੇ ਵੀ ਵਾਪਰ ਰਹੇ ਹਨ।ਉਨਾਂ ਇਹ ਵੀ ਕਿਹਾ ਕਿ ਗੈਸ ਸਿਲੰਡਰ ਦਾ ਕਾਰੋਬਾਰ ਕਰਨ ਵਾਲੇ ਕੁੱਝ ਦੁਕਾਨਦਾਰਾਂ ਵਲੋਂ ਵੱਡੇ ਪੱਧਰ `ਤੇ ਗੈਸ ਸਿਲੰਡਰਾਂ ਦੀ ਨਜ਼ਾਇਜ ਰੀਫਿਲਿੰਗ ਕੀਤੀ ਜਾ ਰਹੀ ਹੈ।ਇਹ ਸਬੰਧੀ ਮਾਮਲਾ ਕਈ ਵਾਰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।ਪਰ ਇਹਨਾ ਉਪਰ ਕੋਈ ਕਾਰਵਾਈ ਨਹੀ ਕੀਤੀ ਗਈ।ਉਨ੍ਹਾਂ ਮੰਗ ਕੀਤੀ ਕਿ ਸ਼ਹੀਦ ਜਰਨੈਲ ਸਿੰਘ ਚੌਕ ਵਿਚ ਪੱਕੇ ਤੌਰ `ਤੇ ਇਕ ਟਰੈਫ੍ਰਿਕ ਮੁਲਾਜਮ ਦੀ ਡਿਊਟੀ ਲਗਾਈ ਜਾਵੇ, ਤਾਂ ਜੋ ਕਿਸੇ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …