Sunday, August 2, 2026

ਗਦਰ ਲਹਿਰ ਦੇ ਸੂਰਮੇ ਬਾਬਾ ਸੂਬਾ ਸਿੰਘ ਦੀ 90ਵੀਂ ਸਾਲਾਨਾ ਬਰਸੀ ਮਨਾਈ

ਸਿੱਖਾਂ ਦੀਆਂ ਸ਼ਹਾਦਤਾਂ ਨਾਲ ਮਿਲੀ ਆਜ਼ਾਦੀ, ਗਾਂਧੀ ਦੇ ਚਰਖੇ ਨਾਲ ਨਹੀਂ- ਬਾਬਾ ਹਰਨਾਮ ਸਿੰਘ ਖ਼ਾਲਸਾ
ਤਰਨਤਾਰਨ, 14 ਮਾਰਚ (ਪੰਜਾਬ ਪੋਸਟ ਬਿਊਰੋ) – ਗਦਰ ਲਹਿਰ ਦੇ ਸੂਰਮੇ ਮਹਾਂਪੁਰਸ਼ ਸੰਤ ਬਾਬਾ ਸੂਬਾ ਸਿੰਘ ਜੀ ਦੀ 90ਵੀਂ ਸਲਾਨਾ ਬਰਸੀ ਗੁਰਦੁਆਰਾ PPN1403201810ਰੋੜੀ ਸਾਹਿਬ ਪਿੰਡ ਅਲੀਪੁਰ ਬੁਰਜ ਦੇਵਾ ਸਿੰਘ ਵਿਖੇ ਸ਼ਰਧਾ ਨਾਲ ਮਨਾਈ ਗਈ।  
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਵਿਸ਼ੇਸ਼ ਤੌਰ `ਤੇ ਹਾਜ਼ਰੀ ਭਰਦਿਆਂ ਸੰਗਤ ਨਾਲ ਗੁਰਮਤਿ ਵਿਚਾਰਾਂ ਕੀਤੀਆਂ।ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਗ਼ਦਰੀ ਬਾਬਿਆਂ ਵਲੋਂ ਪਾਏ ਗਏ ਯੋਗਦਾਨ ਅਤੇ ਕੁਰਬਾਨੀਆਂ ਦੀ ਗੱਲ ਕਰਦਿਆਂ ਕਿਹਾ ਕਿ ਕੁੱਝ ਸਿਆਸਤਦਾਨਾਂ ਵਲੋਂ ਗਾਂਧੀ ਦੁਆਰਾ ਚਰਖੇ ਰਾਹੀਂ ਆਜ਼ਾਦੀ ਲਿਆਂਦੇ ਜਾਣ ਦੀ ਗੱਲ ਵੱਡਾ ਭੁਲੇਖਾ ਪਾਊ ਹੈ।ਅਸਲ ਵਿਚ ਦੇਸ਼ ਦੀ ਆਜ਼ਾਦੀ ਲਈ 87 ਫ਼ੀਸਦੀ ਕੁਰਬਾਨੀਆਂ ਸਿਖ ਕੌਮ ਦੀਆਂ ਹਨ।ਹਜ਼ਾਰਾਂ ਸਿੱਖਾਂ ਨੇ ਸ਼ਹਾਦਤਾਂ ਪਾਈਆਂ ਲੱਖਾਂ ਬੇਘਰ ਹੋਏ ਫਿਰ ਜਾ ਕੇ ਆਜ਼ਾਦੀ ਮਿਲ ਸਕੀ।ਉਨ੍ਹਾਂ ਕਿਹਾ ਕਿ ਬਾਬਾ ਸੂਬਾ ਸਿੰਘ ਨੇ ਵੀ ਗਦਰ ਲਹਿਰ ’ਚ ਹਿੱਸਾ ਲੈ ਕੇ ਦੇਸ਼ ਦੀ ਆਜ਼ਾਦੀ ਲਈ ਕਈ ਵੱਡੀਆਂ ਕੁਰਬਾਨੀਆਂ ਕੀਤੀਆਂ ਜਦ ਦੇਸ਼ ਆਜ਼ਾਦ ਹੋਇਆ ਤਾਂ ਉਨ੍ਹਾਂ ਅਪਣੀ ਮਸ਼ੱਕਤ ਤੇ ਕੁਰਬਾਨੀ ਲਈ ਕੋਈ ਮੁਲ ਨਹੀਂ ਵਟਿਆ, ਕੋਈ ਸਰਕਾਰੀ ਸਹੂਲਤਾਂ ਨਹੀਂ ਲਈ ਸਗੋਂ ਗੁਰੂ ਦੇ ਸੱਚੇ ਸਿੱਖ ਵਜੋਂ ਇਸ ਇਕਾਂਤ ਸਥਾਨ ’ਤੇ ਕੁੱਲੀ ਵਿਚ ਬੈਠ ਕੇ ਨਾਮ ਸਿਮਰਨ ਅਤੇ ਬੰਦਗੀ ਕੀਤੀ।ਉਹ ਨਿਰਮਲ ਆਤਮਾ ਸਨ ਜਿਨ੍ਹਾਂ ਇਕ ਇਕ ਸਵਾਸ ਤੋਂ ਪੂਰਾ ਲਾਹਾ ਲਿਆ।
     ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂਵਾਲਾ ਅਤੇ ਸਮਾਗਮ ਦੇ ਪ੍ਰਬੰਧਕ ਬਾਬਾ ਬੰਤਾ ਸਿੰਘ ਮੁੰਡਾਪਿੰਡ ਵਾਲਿਆਂ ਵਲੋਂ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਾਈ ਈਸ਼ਰ ਸਿੰਘ ਸਪੁੱਤਰ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਬਾਬਾ ਜੀਵਾ ਸਿੰਘ, ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਸੰਤ ਬਾਬਾ ਸਜਨ ਸਿੰਘ ਗੁਰੂ ਕੇ ਬੇਰ ਸਾਹਿਬ, ਬੀਬੀ ਮਾਤਾ ਕੁਲਵੰਤ ਕੌਰ, ਸੰਤ ਬਾਬਾ ਦਵਿੰਦਰ ਸਿੰਘ, ਭਾਈ ਅੰਗਰੇਜ਼ ਸਿੰਘ, ਸੰਤ ਕਰਮਜੀਤ ਸਿੰਘ, ਸੰਤ ਬਲਬੀਰ ਸਿੰਘ ਟਿੱਬਾ ਸਾਹਿਬ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply