ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੀ ਐਸ.ਬੀ.ਆਈ ਮੈਨ ਬਰਾਂਚ ਵਿੱਚ ਅਮਿਤ ਕੁਮਾਰ
ਤ੍ਰਿਪਾਠੀ ਜਨਰਲ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੈਟਵਰਕ-4 ਚੰਡੀਗੜ੍ਹ ਵਲੋਂ ਅਨੁਵਨ ਭਟਨਾਗਰ ਡੀ.ਜੀ.ਐਮ ਬਠਿੰਡਾ ਮੈਡਿਊਲ ਅਤੇ ਸੁਰੇਸ਼ ਗੋਇਲ ਆਰ.ਐਮ ਬਠਿੰਡਾ, ਐਸ.ਬੀ.ਆਈ ਸਿਵਲ ਲਾਈਨਜ਼ ਦੇ ਮੁੱਖ ਮੈਨੇਜਰ ਦਿਨੇਸ਼ ਸ਼ੁਕਲਾ ਵਲੋਂ ਆਦਿ ਦੇ ਸਹਿਯੋਗ ਨਾਲ ‘‘ਗੋਲਡ ਲੋਨ ਹੱਬ’’ ਦੀ ਉਦਘਾਟਨ ਕਰਦਿਆਂ ਪ੍ਰੈਸ ਦੇ ਰੂਬਰੂ ਹੰੁਦਿਆਂ ਕਿਹਾ ਕਿ ਇਸ ਸਕੀਮ ਤਹਿਤ ਉੱਚ ਪੱਧਰੀ ਚੀਜ਼ਾਂ ਦੀਆਂ ਕੀਮਤਾਂ ਨੂੰ ਸਸਤੀਆਂ ਦਰਾਂ ’ਤੇ ਰੱਖਣਾ, ਬੈਂਕ ਨੇ 10.15 ਪ੍ਰਤੀਸ਼ਤ ਤੇ ਸੋਨਾ ਲੋਨ ਦੀ ਪੇਸ਼ਕਸ਼ ਕਰਕੇ ਜਨਤਕ ਲਈ ਸੋਨੇ ਦੀ ਲੋਨ ਸਕੀਮ ਸ਼ੂਰ ਕੀਤੀ ਹੈ।ਦੂਜਾ ਵਿੱਤੀ ਸੰਸਥਾਵਾਂ ਦੇ ਮੁਕਾਬਲੇ ਜੋ ਕਿ 24ਪ੍ਰਤੀਸ਼ਤ ਪੀ.ਏ ਦੀ ਬਹੁਤ ਉੱਚ ਕੀਮਤ `ਤੇ ਉਸੇ ਉਤਪਾਦਨ ਦੀ ਪੇਸ਼ ਕਰ ਰਹੇ ਹਨ। ਅਗਲੇ 10 ਲੱਖ ਰੁਪਏ ਸੋਨੇ ਦੇ ਮੁਕਾਬਲੇ ਸੋਨੇ ਦੀ ਕੀਮਤ ਦੇ ਮੁਕਾਬਲੇ ਵਧੇਰੇ ਬੈਂਕ ਕਰਜ਼ੇ ਦੀ ਪੇਸ਼ਕਸ ਕਰਦਾ ਹੈ ਬੈਂਕ ਕਰਜ਼ੇ ਦੇ ਸਥਾਨ ’ਤੇ ਪਾਬੰਦੀ ਪ੍ਰਦਾਨ ਕਰਦਾ ਹੈ। ਇਸ ਦੇ ਗਾਹਕਾਂ ਲਈ ਕੋਈ ਲੁਕੇ ਹੋਏ ਖਰਚ ਨਹੀ ਲਏ ਜਾਂਦੇ।ਤ੍ਰਿਪਾਠੀ ਨੇ ਆਪਣੇ ਗਾਹਕਾਂ ਨੂੰ ਸੋਨੇ ਦੀ ਲੋਨ ਲਈ ਪ੍ਰਵਾਨਗੀ ਪੱਤਰ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਗਾਹਕਾਂ ਨੂੰ ਡਿਜੀਟਲ ਸੇਵਾਵਾਂ ਬਾਰੇ ਵੀ ਜਾਣੂ ਕਰਵਾਇਆ, ਉਹਨਾਂ ਕਿਹਾ ਕਿ ਗਾਹਕ ਆਪਣੇ ਮੋਬਾਇਲਾਂ ਨਾਲ ਵੀ ਟਰਾਜੈਕਸਨਾਂ ਕਰ ਸਕਦੇ ਹਨ ਜੋ ਕਿ ਭਾਰਤ ਸਰਕਾਰ ਦੇ ਨਿਦੇਸ਼ਾਂ ਤਹਿਤ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਜਿਲ੍ਹੇ ਬਾਰ ਐਸੋਸੀਏਸ਼ਨ ਕੋਰਟ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਇਸ ਏਟੀਐਮ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਜਲਾਲ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਐਸ.ਬੀ.ਆਈ ਮੈਨ ਬਰਾਂਚ ਦੇ ਚੀਫ਼ ਐਯ. ਅਯੁੱਧ ਕੁਮਾਰ, ਬਲਜੀਤ ਸਿੰਘ, ਤਰਸੇਮ ਗਰਗ ਸ੍ਰੀਮਤੀ ਸੁਮਨ ਤੋਂ ਇਲਾਵਾ ਬਠਿੰਡਾ ਦੀਆਂ ਬਰਾਂਚਾਂ ਦੇ ਮੈਨੇਜਰ ਰਾਕੇਸ਼ ਰੰਜਨ ਆਦਿ ਹਾਜ਼ਰ ਸਨ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media